Thursday, July 18, 2024

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਢਣ ਲਈ ਮੀਟਿੰਗ ਹੁਣ 30 ਸਤੰਬਰ ਨੂੰ

ਜਸਵੀਰ ਸਿੰਘ ਟੋਨਾ (ਅਜਨੋਦ) ਦੀ ਮੌਤ ਕਾਰਨ 28 ਸਤੰਬਰ ਦੀ ਮੀਟਿੰਗ ਕੀਤੀ ਮੁਅੱਤਲ

ਸਮਰਾਲਾ, 26 ਸਤੰਬਰ (ਇੰਦਰਜੀਤ ਸਿੰਘ ਕੰਗ) – ਸਿੱਖ ਕੌਮ ਲਈ ਕਰਨ ਵਾਲੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਤਿੰਨ ਦੀ ਭੁੱਖ ਹੜਤਾਲ ਕਰਕੇ ਆਪਣੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਸਮੂਹ ਸਿੱਖ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਸੰਘਰਸ਼ ਕੀਤਾ ਗਿਆ ਸੀ।ਸਮੂਹ ਸਿੱਖ ਜਥੇਬੰਦੀਆਂ ਵਲੋਂ ਅਗਲਾ ਸੰਘਰਸ਼ ਉਲੀਕਣ ਲਈ 28 ਸਤੰਬਰ ਨੂੰ ਮੀਟਿੰਗ ਰੱਖੀ ਗਈ ਸੀ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ, ਭਾਈ ਪਵਿੱਤਰ ਸਿੰਘ ਭੜੀ ਪ੍ਰਧਾਨ ਵਾਰਿਸ ਪੰਜਾਬ ਸਿੱਖ ਜਥੇਬੰਦੀ ਬਲਾਕ ਖਮਾਣੋ, ਭਾਈ ਗੁਰਪ੍ਰੀਤ ਸਿੰਘ ਉਟਾਲਾਂ ਪ੍ਰਧਾਨ ਵਾਰਿਸ ਪੰਜਾਬ ਸਿੱਖ ਜਥੇਬੰਦੀ ਹਲਕਾ ਸਮਰਾਲਾ, ਭਾਈ ਸੁਜਾਨ ਸਿੰਘ, ਭਾਈ ਗੁਰਜੀਤ ਸਿੰਘ ਗੋਲਾ ਬਾਬਾ ਨੇ ਦੱਸਿਆ ਕਿ ਇਸ ਸੰਘਰਸ਼ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਭਾਈ ਜਸਵੀਰ ਸਿੰਘ ਟੋਨਾ (ਅਜਨੋਦ) ਪ੍ਰਧਾਨ ਭਾਈ ਘਨੱਈਆ ਜੀ ਸੇਵਾ ਦਲ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਰਕੇ ਉਨ੍ਹਾਂ ਦੀ ਅੰਤਿਮ ਅਰਦਾਸ 28 ਸਤੰਬਰ ਨੂੰ ਹੋਣੀ ਹੈ॥ਜਿਸ ਕਾਰਨ ਇਹ ਮੀਟਿੰਗ ਮੁਅੱਤਲ ਕਰ ਦਿੱਤੀ ਗਈ ਹੈ।ਹੁਣ ਇਹ ਮੀਟਿੰਗ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4-00 ਵਜੇ ਗੁਰੁਦਆਰਾ ਸੰਗਤ ਸਾਹਿਬ ਮਾਛੀਵਾੜਾ ਰੋਡ ਸਮਰਾਲਾ ਵਿਖੇ ਹੋਵੇਗੀ।ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਆਗੂਆਂ ਵਲੋਂ ਸਮੂਹ ਸਿੱਖ ਹਤੈਸ਼ੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …