
ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਸਥਾਨਕ ਪਿੰਡ ਸੁਲਤਾਨਵਿੰਡ ਦੇ ਨੌਜਵਾਨ ਕਾਂਗਰਸੀ ਆਗੂ ਅਤੇ ਸਾਬਕਾ ਨੰਬਰਦਾਰ ਮਾਹਣ ਸਿੰਘ ਦੇ ਸਪੁੱਤਰ ਸੁਖਪਾਲ ਸਿੰਘ ਸਚਦੇਵਾ ਜੋ ਜਲੰਧਰ ਵਿਖੇ ਇੱਕ ਸੜਕ ਹਾਦਸੇ ਵਿੱਚ ਜਖਮੀ ਹੋ ਗਏ ਸਨ, ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਜਿੰਨ੍ਹਾਂ ਦਾ ਅੰਤਿਮ ਸਸਕਾਰ ਅੱਜ ਸੁਲਤਾਨਵਿੰਡ ਦੇ ਸ਼ਮਾਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਸੜਕ ਹਾਦਸੇ ਵਿੱਚ ਸੁਖਪਾਲ ਸਿੰਘ ਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਸੀ ਅਤੇ ਉਨ੍ਹਾ ਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਪੂਰੀ ਵਾਹ ਲਾਉਂਦਿਆਂ ਇੱਕ ਲੱਤ ਕੱਟ ਦਿੱਤੀ, ਪ੍ਰੰਤੂ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ।ਸੁਖਪਾਲ ਸਿੰਘ ਦੀ ਮੌਤ ਹੋ ਜਾਣ ਨਾਲ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ। ਤਕਰੀਬਨ 52 ਸਾਲਾ ਸੁਖਪਾਲ ਸਿੰਘ ਆਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਬੇਟੀ ਛੱਡ ਗਏ ਹਨ।ਜਿੰਨ੍ਹਾਂ ਵਿੱਚੋਂ ਲੜਕੀ ਵਿਆਹੀ ਹੋਈ ਹੈ ਅਤੇ ਲੜਕਾ ਇਟਲੀ ਗਿਆ ਹੋਇਆ ਹੈ।
ਅੱਜ ਉਨਾਂ ਦੀ ਅੰਤਿਮ ਵਿਦਾਇਗੀ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਸਿਆਸੀ ਨੇਤਾ ਪੁੱਜੇ ਹੋਏ ਸਨ।ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਵੀ ਸਾਥੀਆਂ ਸਮੇਤ ਪੁਜੱੇ ਅਤੇ ਉਨਾਂ ਨੇ ਸੁਖਪਾਲ ਸਿੰਘ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨਾਂ ਨੇ ਸੁਖਪਾਲ ਦੀ ਮੌਤ ਨੂੰ ਪਿੰਡ ਸੁਲਤਾਨਵਿੰਡ ਵਿੱਚ ਕਾਂਗਰਸ ਪਾਰਟੀ ਲਈ ਵੱਡਾ ਘਾਟਾ ਦੱਸਿਆ ਅਤੇ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਯਕੀਨ ਦਿਵਾਇਆ।ਇਸ ਮੌਕੇ ਕਾਂਗਰਸੀ ਆਗੂ ਗੁਰਬਿੰਦਰ ਸਿੰਘ ਮਾਹਲ, ਪ੍ਰਭਜੋਤ ਸਿੰਘ ਸੁਲਤਾਨਵਿੰਡ, ਚੰਦ ਸਿੰਘ ਸੁਲਤਾਨਵਿੰਡ, ਦਿਲਬਾਗ ਸਿੰਘ, ਬਲਰਾਜ ਸਿੰਘ ਬੱਲਾ, ਅਕਾਲੀ ਆਗੂ ਡਾ. ਸੁਪਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਪੱਪੂ, ਸ਼ਿਵ ਦਿਆਲ, ਬਾਵਾ ਸਿੰਘ, ਦਲਬੀਰ ਸਿੰਘ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media