
ਅੰਮ੍ਰਿਤਸਰ, 7 ਦਸੰਬਰ, (ਸੁਖਬੀਰ ਸਿੰਘ/ਬਲਜੀਤ ਸਿੰਘ) ਸਥਾਨਕ ਥਾਣਾ ਹਕੀਮਾਂ ਵਾਲਾ ਗੇਟ ਜੋ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾਂ ਹੈ ਅਤੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਪੁਲਿਸ ਆਮ ਜਨਤਾ ਦੀ ਸੁਣਵਾਈ ਨਹੀ ਕਰਦੀ, ਜਿਸ ਕਰਕੇ ਆਏ ਦਿਨ ਹੀ ਇੱਥੇ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਦੋਰ ਚੱਲਦਾ ਰਹਿੰਦਾ ਹੈ।ਅੱਜ ਵਾਰਡ ਨੰਬਰ 59 ਦੇ ਕੋਂਸਲਰ ਦਿਲਬਾਗ ਸਿੰਘ ਵੱਲੋਂ ਥਾਣਾ ਹਕੀਮਾਂ ਗੇਟ ਦੀਆਂ ਪੁਲਿਸ ਦੀਆਂ ਵਧੀਕੀਆਂ ਵਿਰੁੱਧ ਆਪਣੇ ਸੈਂਕੜੇ ਸਮਰਥੱਕਾਂ ਤੇ ਇਲਾਕਾ ਵਾਸੀਆਂ ਸਮੇਤ ਥਾਣਾ ਹਕੀਮਾਂ ਗੇਟ ਸਾਹਮਣੇ ਧਰਨਾਂ ਲਾ ਕੇ ਪੁਲਿਸ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ।
ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਦਿਲਬਾਗ ਸਿੰਘ ਨੇ ਦੱਸਿਆ ਕਿ ਥਾਣਾ ਹਕੀਮਾਂ ਗੇਟ ਦੀ ਪੁਲਿਸ ਦੀ ਗੁੰਡਾਗਰਦੀ ਆਏ ਦਿਨ ਵੱਧਦੀ ਹੀ ਜਾ ਰਹੀ ਹੈ।ਇੱਥੋਂ ਦੀ ਪੁਲਿਸ ਵੱਲੋਂ ਲੋਕਾਂ ‘ਤੇ ਨਜਾਇਜ਼ ਪਰਚੇ ਦਰਜ਼ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬੀਤੇ ਦਿਨ ਉਹ ਆਪਣੇ ਭਰਾ ਜਗਤਾਰ ਸਿੰਘ ਜੱਗਾ ਨਾਲ ਕਾਰ ਤੇ ਸਵਾਰ ਹੋ ਕੇ ਸ਼ਾਮੀ 3-4 ਵਜੇ ਆਪਣੇ ਘਰ ਆ ਰਿਹਾ ਸੀ, ਕਿ ਰਸਤੇ ਵਿੱਚ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਨੇ ਉਨ੍ਹਾਂ ਨੂੰ ਰੋਕ ਲਿਆ।ਅਤੇ ਹੈੱਡ ਕਾਂਸਟੇਬਲ ਨੇ ਉਨਾਂ ਨੂੰ ਪਿਸਤੋਲ ਵਿਖਾ ਧਮਕੀਆਂ ਦਿੱਤੀਆਂ ਅਤੇ ਨਾਲ ਹੀ ਗਾਲੀ ਗਲੋਚ ਵੀ ਕੀਤਾ।ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਆਖਦਾ ਹੈ ਕਿ ਡੀ. ਜੀ. ਪੀ ਪੰਜਾਬ ਨਾਲ ਉਸ ਦੀ ਸਿੱਧੀ ਗੱਲ ਹੈ, ਜਿਸ ਦੇ ਚੱਲਦਿਆਂ ਉਸ ਨੂੰ ਕਿਸੇ ਦਾ ਕੋਈ ਡਰ ਨਹੀ।ਕੋਂਸਲਰ ਦਿਲਬਾਗ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਸਿਰੇ ਦਾ ਭ੍ਰਿਸ਼ਟ ਇਨਸਾਨ ਹੈ, ਇਸ ਪਾਸੋਂ ਸਾਲ 2012 ਵਿੱਚ ਉਸ ਪਾਸੋਂ ਹੈਰੋਇਨ ਫੜੀ ਸੀ ਅਤੇ ਉਹ ਜੇਲ ਵੀ ਗਿਆ ਸੀ।
ਅੱਜ ਦੇ ਧਰਨੇ ਵਿੱਚ ਆਈ ਪ੍ਰਿਆ ਸਿੰਘ ਪੁੱਤਰੀ ਅਸ਼ੋਕ ਕੁਮਾਰ ਵਾਸੀ ਅੰਨਗੜ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਵਿਖੇ ਉਰਦੂ ਦਾ ਡਿਪਲੋਮਾ ਕਰ ਰਹੀ ਹੈ।ਅਤੇ ਇਸ ਦੇ ਨਾਲ ਹੀ ਉਹ ਕੀਰਤਨ ਦੀਆਂ ਕਲਾਸਾਂ ਵੀ ਲਾਉਂਦੀ ਹੈ ਅਤੇ ਉਸ ਨੇ ਅੰਮ੍ਰਿਤਪਾਨ ਵੀ ਕੀਤਾ ਹੋਇਆ ਹੈ।ਪ੍ਰਿਆ ਸਿੰਘ ਨੇ ਪੱਤਰਕਾਰਾਂ ਦੱਸਿਆ ਕਿ ਬੀਤੇ ਦਿਨ ਦੁਪਹਿਰੇ 2:30 ਵਜੇ ਉਹ ਆਪਣੀ ਮਾਂ ਕੁਲਵਿੰਦਰ ਕੋਰ ਅਤੇ ਛੋਟੇ ਭਰਾ ਰਾਹੁਲ ਨਾਲ ਆਪਣੇ ਘਰ ਵਿੱਚ ਹੀ ਮੋਜੂਦ ਸੀ ਕਿ ਐਨੇ ਨੂੰ ਜਸਬੀਰ ਸਿੰਘ ਪੁੱਤਰ ਲੱਲੂ ਸਿੰਘ ਵਾਸੀ ਅੰਨਗੜ ਆਪਣੇ 2 ਮੁੰਡਿਆਂ ਸੂਰਜ਼, ਖੰਡਾ, ਆਪਣੀ ਕੁੜੀ ਅਤੇ ਪਤਨੀ ਨਾਲ ਉਨ੍ਹਾਂ ਦੇ ਘਰ ਆਏ ਅਤੇ ਉਨਾਂ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ।ਜਦ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਉਕਤ ਪੰਜੇ ਲੋਕਾਂ ਨੇ ਉਨਾਂ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ।ਪ੍ਰਿਆ ਨੇ ਦੱਸਿਆ ਕਿ ਉਕਤ ਲੋਕਾਂ ਨੇ ਉਸ ਦੇ ਛੋਟੇ ਭਰਾ ਨੂੰ ਕੁੱਟ ਕੇ ਜਖਮੀ ਕਰ ਦਿੱਤਾ ਅਤੇ ਉਸ ਦੀ ਮਾਂ ਕੁਲਦੀਪ ਕੋਰ ਨਾਲ ਵੀ ਕਾਫੀ ਧੱਕਾਮੁੱਕੀ ਕੀਤੀ।ਜੱਦ ਉਹ ਆਪਣੀ ਮਾਂ ਦਾ ਬਚਾਅ ਕਰਨ ਵਿੱਚ ਆਈ ਤਾਂ ਉਕਤ ਲੋਕਾਂ ਨੇ ਉਸ ਨਾਲ ਵੀ ਗਾਲੀ ਗਲੋਚ ਕਰਦਿਆਂ ਉਸ ਦੇ ਧਾਰਮਿਕ ਕਕਾਰਾਂ ਦੀ ਵੀ ਬੇਅਦਬੀ ਕੀਤੀ ।ਇਸ ਸਬੰਧ ਵਿੱਚ ਉਨਾਂ ਬੀਤੇ ਦਿਨ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ‘ਤੇ ਇਸ ਦਾ ਕੋਈ ਅਸਰ ਨਹੀ ਹੋਇਆ।ਪ੍ਰਿਆ ਨੇ ਇਲਜਾਮ ਲਗਾਇਆ ਕਿ ਇਹ ਸਭ ਉਕਤ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਦੀ ਸ਼ਹਿ ਤੇ ਹੀ ਹੋ ਰਿਹਾ ਹੈ।ਕਿਉਂਕਿ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਨੇ ਉਸ ਨੂੰ ਕਿਹਾ ਕਿ ਤੁੰ ਪਹਿਲਾਂ ਕੋਂਸਲਰ ਦਿਲਬਾਗ ਸਿੰਘ ਕੋਲ ਗਈ ਸੀ,ਇਸ ਲਈ ਜਾ ਉਸੇ ਤੋਂ ਹੀ ਇਨਸਾਫ ਲੈ, ਥਾਣੇ ਤੇਰਾ ਕੋਈ ਕੰਮ ਨਹੀ।
ਇਸ ਪ੍ਰਦਰਸ਼ਨ ਨੂੰ ਮੌਕੇ ਪੁੱਜੇੇ ਏ.ਡੀ.ਸੀ.ਪੀ ਮਨਵਿੰਦਰ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਹਨਾਂ ਦੋਹਾਂ ਮਾਮਲਿਆਂ ਦੀ ਜਾਂਚ ਉਹ ਆਪ ਖੁੱਦ ਕਰਨਗੇ ਅਤੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਨੂੰਨੀ ਕਾਵਾਈ ਹੋਵੇਗੀ।ਮਨਵਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਉਕਤ ਲੋਕਾਂ ਨੇ ਧਰਨਾ ਚੱਕ ਲਿਆ ਅਤੇ ਅਵਾਜਾਈ ਬਹਾਲ ਕਰ ਦਿਤੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media