ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿਖੇ ਐਤਵਾਰ ਨੂੰ 150 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਿਡਆ ਗਿਆ।ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਵੇਦ ਪ੍ਰਕਾਸ਼ ਸੇਠੀ ਅਤੇ ਅਮਨਦੀਪ ਸੇਠੀ ਨੇ ਆਪਣੇ ਹੱਥਾਂ ਨਾਲ 150 ਜਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ।ਉਨ੍ਹਾਂ ਨੇ ਦੱਸਿਆ ਕਿ ਹਰ ਇੱਕ ਮਹੀਨੇ ਗਰੀਬ ਪਰਿਵਾਰਾਂ ਨੂੰ ਘਰ ਚਲਾਣ ਲਈ ਰਾਸ਼ਨ ਵੰਡਿਆ ਜਿਸ ਵਿੱਚ 20 ਕਿੱਲੋ ਆਟਾ, ਦਾਲਾਂ, ਘੀ, ਚੀਨੀ, ਗੁੜ, ਮਸਾਲੇ, ਚਾਹਪਤੀ, ਚਾਵਲ, ਮਾਚਸ ਆਦਿ ਵੰਡਿਆ ਜਾਂਦਾ ਹੈ।ਇਸ ਤੋਂ ਇਲਾਵਾ ਜੇਬ ਖਰਚ ਲਈ ਨਗਦ ਰਾਸ਼ੀ ਵੀ ਵੰਡੀ ਜਾਂਦੀ ਹੈ।ਮੰਦਿਰ ਵਿੱਚ ਇੱਕ ਕਲੀਨਿਕ ਵੀ ਖੋਲਿਆ ਗਿਆ ਹੈ ਜਿਸ ਵਿੱਚ ਲੈਬ ਦੇ ਧਰਮਪਾਲ ਵਰਮਾ ਦੁਆਰਾ ਗਰੀਬ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਵੰਡਣ ਤੋਂ ਪਹਿਲਾਂ ਮੰਦਿਰ ਵਿੱਚ ਆਰਤੀ ਅਤੇ ਕੀਰਤਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ ਸੁਖੀਜਾ, ਟੇਕ ਚੰਦ ਧੂੜੀਆ, ਪੁਰਸ਼ੋਤਮ ਸੇਠੀ, ਸ਼੍ਰੀਮਤੀ ਅਨੂ ਨਾਗਪਾਲ, ਸੁਵਰਸ਼ਾ ਕਾਮਰਾ, ਆਸ਼ਾ ਗੁੰਬਰ, ਹਰੀਸ਼ ਮੁੰਜਾਲ, ਹੰਸ ਰਾਜ ਧੂੜੀਆ, ਕ੍ਰਿਸ਼ਣ ਗੁੰਬਰ, ਅਸ਼ਵਨੀ ਗਰੋਵਰ , ਮਨੋਹਰ ਲਾਲ ਨਾਗਪਾਲ ਆਦਿ ਮੌਜੂਦ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …