ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਭੱਲਾ ਕਾਲੋਨੀ ਡਰਾਮੈਟਿਕ ਕਲੱਬ ਛੇਹਰਟਾ ਵਲੌਂ ਪ੍ਰਧਾਨ ਸ਼ਤੀਸ਼ ਕੁਮਾਰ ਬੱਲੂ ਦੀ ਅਗਵਾਈ ‘ਚ ਅੱਜ
ਰਾਮਲੀਲਾ ਦੀ 8ਵੀਂ ਨਾਈਟ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਘੇ ਸਮਾਜ ਸੇਵਕ ਡਾ. ਪੰਕਜ ਗੁਪਤਾ, ਤਰਲੋਕ ਜੋਸ਼ੀ ਪ੍ਰਧਾਨ ਜੈ ਸ਼ਿਵ ਦੀਪ ਸੇਵਾ ਸੋਸਾਇਟੀ, ਗਰੀਸ਼ ਭਾਰਤੀ, ਅਨਿਲ ਸ਼ਰਮਾ ਦੁਰਗਿਆਣਾ ਕਮੇਟੀ, ਚੰਦਰ ਸ਼ੇਖਰ ਭਾਜਪਾ ਨੇਤਾ, ਸੁਰਿੰਦਰ ਦੁਰਗਿਆਣਾ ਕਮੇਟੀ, ਐਸ.ਪੀ ਸ਼ਰਮਾ, ਮੋਹਨ ਸ਼ਰਮਾ, ਮੋਹਿਤ ਸ਼ਰਮਾ, ਸ਼ੋਰਵ ਸ਼ਰਮਾ ਨੇ ਹਿੱਸਾ ਲੈ ਕੇ ਭਗਵਾਨ ਰਾਮ ਜੀ ਦੇ ਜੀਵਨ ਤੇ ਰੋਸ਼ਨੀ ਪਾਉਂਦਿਆ ਉਨ੍ਹਾਂ ਦੀਆਂ ਸਿਖਿਆਵਾਂ ‘ਤੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਟੋਨੀ ਭਾਜੀ, ਬੰਟੀ ਪਹਿਲਵਾਨ, ਕ੍ਰਿਸ਼ਨਾ ਦੇਵਗਨ, ਰਵਿੰਦਰ ਸ਼ਰਮਾ ਸ਼ੰਟੂ, ਹਿਮਾਂਸ਼ੂ, ਧੰਨੇ ਸ਼ਾਹ ਤੇ ਸ਼੍ਰੀਧਰ ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media