Sunday, May 25, 2025
Breaking News

ਮੰਦਰ ਮਾਤਾ ਵੈਸ਼ਨੋ ਦੇਵੀ ’ਚ ਕੀਤਾ ਹਵਨ ਤੇ ਕੰਜ਼ਕ ਪੂਜਨ

ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਮੰਦਰ ਮਾਤਾ ਵੈਸ਼ਨੋ ਦੇਵੀ ਇੰਡਸਟ੍ਰੀਅਲ ਏਰੀਆ ਸਿਪਟ ਰੋਡ ਵਿਖੇ ਸ੍ਰੀ ਰਾਮਨੌਮੀ ਮੌਕੇ ਹਵਨ ਅਤੇ ਕੰਜਕ ਪੂਜਨ ਕੀਤਾ ਗਿਆ।ਜਿਕਰਯੋਗ ਹੈ ਕਿ ਨਵਰਾਤਰਿਆਂ ਮੌਕੇ ਤੇ ਮਹਾਂਮਾਈ ਦੀ ਪੂਜਾ ਕਰਕੇ ਕਲਸ਼ ਦੀ ਸਥਾਪਨਾ ਕੀਤੀ ਗਈ ਸੀ।ਅੱਜ ਪੰਡਿਤ ਰਾਮ ਪ੍ਰਵੇਸ਼ ਮਿਸ਼ਰਾ ਨੇ ਹਵਨ ਪੂਜਾ ਦੀਆਂ ਸਾਰੀਆਂ ਰਸਮਾਂ ਸੰਪਰਨ ਕਰਵਾਈਆਂ।ਇਸ ਧਾਰਮਿਕ ਸਮਾਰੋਹ ਮੌਕੇ ਇੰਡਸਟ੍ਰੀਅਲ ਏਰੀਆ ਛੇਹਰਟਾ ਦੇ ਪ੍ਰਧਾਨ ਕੁਲਜਿੰਦਰ ਸਿੰਘ ਭੁੱਲਰ, ਉਪ ਪ੍ਰਧਾਨ ਦੀਪਕ ਸੂਰੀ, ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 16 ਤੋਂ ਸੀਨੀਅਰ ਨੇਤਾ ਅਨੁਜ ਖੇਮਕਾ ਸਾਬੂ, ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸਹੋਤਾ, ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਹਵਨ ਯੱਗ ਪੂਜਾ ਵਿਚ ਆਹੂਤੀਆਂ ਪਾ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇੰਡਸਟ੍ਰੀਅਲ ਏਰੀਆ ਛੇਹਰਟਾ ਦੇ ਉਪ ਪ੍ਰਧਾਨ ਦੀਪਕ ਸੂਰੀ ਨੇ ਦੱਸਿਆ ਕਿ ਰਾਮਨੌਮੀ ਮੌਕੇ ਹਵਨ ਪੂਜਾ ਉਪਰੰਤ ਕੰਜ਼ਕਾਂ ਦਾ ਪੂਜਨ ਕੀਤਾ ਗਿਆ।ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੇ ਪੈਨ ਪੈਨਸਲਾਂ ਵੀ ਵੰਡੀਆਂ ਗਈਆਂ।ਅਨੁਜ ਖੇਮਕਾ ਸਾਬੂ ਨੇ ਕਿਹਾ ਕਿ ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜ਼ ਬਹੁਤ ਹੀ ਸ਼ਲਾਘਯੋਗ ਹਨ।
ਇਸ ਮੌਕੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਮੀਡੀਆ ਇੰਚਾਰਜ਼ ਅਮਨਦੀਪ ਸਿੰਘ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਮੰਗਲ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸ਼ਰਮਾ, ਨਿਸ਼ਾਨ ਸਿੰਘ ਅਟਾਰੀ, ਹਰਜਿੰਦਰ ਸਿੰਘ ਅਟਾਰੀ, ਗੁਰਮੀਤ ਸਿੰਘ ਸੋਹਲ, ਹੇਮੰਤ ਤਿਵਾਰੀ, ਮੀਨਾਕਸ਼ੀ ਖੇਮਕਾ, ਕਪਿਸ਼ ਖੇਮਕਾ ਆਦਿ ਸ਼ਰਧਾਲੂ ਮੌਜ਼ੂਦ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …