ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮ ਚੇਅਰਮੈਨ ਰੈਡ ਕਰਾਸ ਸੁਸਾਇਟੀ ਹਰਪ੍ਰੀਤ ਸੁਦਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ੍ਹ
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਸਿਹਤ ਵਿਭਾਗ ਨੂੰ ਇੱਕ ਮੋਰਚਰੀ ਵੈਨ ਭੇਂਟ ਕੀਤੀ ਗਈ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਵੈਨ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਪੂਰੀ ਏ.ਸੀ ਹੈ।ਮੁੱਖ ਮੰਤਰੀ ਰਲੀਫ ਫੰਡ ਵਿਚੋਂ ਵਿਤੀ ਸਹਾਇਤਾ ਪ੍ਰਾਪਤ ਕਰਕੇ ਦਿੱਤੀ ਗਈ ਇਹ ਵੈਨ ਸਿਵਲ ਹਸਪਤਾਲ ਵਿਖੇ ਰੱਖੀ ਜਾਵੇਗੀ ਅਤੇ ਆਮ ਜਨਤਾ ਦੇ ਸਹਿਯੋਗ ਲਈ ਹਮੇਸ਼ਾਂ ਤਿਆਰ ਰਹੇਗੀ।ਇਸ ਮੌਕੇ ਜਿਲਾ੍ਹ ਰੈਡ ਕਰਾਸ ਸੁਸਾਈਟੀ ਦੇ ਸੈਕਟਰੀ ਟੀ.ਐਸ ਰਾਜਾ, ਸਹਾਇਕ ਸਿਵਲ ਸਰਜਨ ਕਮ ਜਿਲਾ੍ਹ ਟੀਕਾਕਰਣ ਅਫਸਰ ਡਾ. ਕੰਵਲਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਰਾਜੂ ਚੌਹਾਨ, ਜਿਲ੍ਹਾ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਟਾਫ ਹਾਜ਼ਰ ਸੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media