Monday, March 30, 2026

ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰਾ ਅਮਰਜੀਤ ਕੌਰ ਪੰਨੂ ਨਾਲ ਰੂਬਰੂ

ਅੰਮ੍ਰਿਤਸਰ, 13 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰਾ “ਅਮਰਜੀਤ ਕੌਰ ਪੰਨੂੰ ਰੂਬਰੂ” ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁੱਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਉਪਰ ਸਵਾਗਤ ਕੀਤਾ।ਉਨ੍ਹਾਂ ਨੇ ਅਮਰਜੀਤ ਕੌਰ ਪੰਨੂ ਜੀ ਦੀ ਸਿਰਜਣ ਪ੍ਰਕਿਰਿਆ ਨੂੰ ਪਰਵਾਸੀ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਮੰਨਿਆ।ਉਨ੍ਹਾਂ ਕਿਹਾ ਕਿ ਇਸ ਸ਼ਖ਼ਸੀਅਤ ਨੇ ਆਪਣੇ ਨਿੱਜੀ ਅਨੁਭਵ ਨੂੰ ਸਿਰਜਣ ਪ੍ਰਕਿਰਿਆ ਵਿੱਚ ਢਾਲ ਕੇ ਵਿਸ਼ੇਗਤ ਅਤੇ ਰੂਪਗਤ ਪੱਖ ਤੋਂ ਪਰਵਾਸੀ ਪੰਜਾਬੀ ਸਾਹਿਤ ਵਿਚ ਨਵਾਂ ਨਜ਼ਰੀਆ ਪੇਸ਼ ਕੀਤਾ ਹੈ।ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੋਹਿੰਦਰ ਬੀਰ (ਸੇਵਾ ਮੁਕਤ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ) ਨੇ ਕੀਤੀ।
ਉਨ੍ਹਾਂ ਨੇ ਅਮਰਜੀਤ ਕੌਰ ਪੰਨੂ ਦੀ ਗਲਪ ਸਿਰਜਣਾ (ਨਾਵਲ ਤੇ ਕਹਾਣੀ) ਦੀ ਪਿੱਠਭੂਮੀ ਵਿੱਚ ਕਾਰਜਸ਼ੀਲ ਵਿਭਿੰਨ ਕਾਰਨਾਂ ਤੇ ਅਨੁਭਵਾਂ ਨੂੰ ਉਜ਼ਾਗਰ ਕੀਤਾ।ਉਨ੍ਹਾਂ ਕਿਹਾ ਕਿ ਇਹ ਗਲਪਕਾਰਾ ਇਕੋ ਵੇਲੇ ਪੰਜਾਬੀ ਦੇ ਸਮਾਨਾਂਤਰ ਅੰਗਰਜ਼ੀ ਵਿੱਚ ਸਿਰਜਣਾ ਕਰ ਰਹੀ ਹੈ।ਜਿਸ ਨਾਲ ਪੰਜਾਬੀ ਸੰਵੇਦਨਾ ਦਾ ਦਾਇਰਾ ਬਹੁ-ਭਾਸ਼ਾਈ ਹੋ ਰਿਹਾ ਹੈ।ਉਪਰੰਤ ਡਾ. ਕੰਵਲਜੀਤ ਕੌਰ ਨੇ ਅਮਰਜੀਤ ਕੌਰ ਪੰਨੂ ਦੇ ਕਹਾਣੀ ਸੰਗ੍ਰਹਿ `ਸੁੱਚਾ ਗੁਲਾਬ` `ਤੇ ਵਿਚਾਰ-ਚਰਚਾ ਕਰਦਿਆਂ ਇਸ ਵਿੱਚ ਕਾਰਜਸ਼ੀਲ ਵਿਭਿੰਨ ਵਿਚਾਰਧਾਰਾਈ ਪਹਿਲੌਆਂ ਨੂੰ ਉਜਾਗਰ ਕੀਤਾ।ਇਸ ਸਮਾਗਮ ਦੇ ਮੰਚ-ਸੰਚਾਲਨ ਦੀ ਭੂਮਿਕਾ ਡਾ. ਪਵਨ ਕੁਮਾਰ ਨੇ ਨਿਭਾਈ।ਸਮਾਗਮ ਦੇ ਅੰਤ ‘ਚ ਵਿਭਾਗ ਦੇ ਖੋਜ਼ ਤੇ ਹੋ ਵਿਦਿਆਰਥੀਆਂ ਨੇ ਪਰਵਾਸੀ ਲੇਖਿਕਾ ਅਮਰਜੀਤ ਪੰਨੂੰ ਨਾਲ ਸੰਵਾਦ ਰਚਾਇਆ।
ਇਸ ਮੌਕੇ ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ ਅਤੇ ਵੱਡੀ ਗਿਣਤੀ ‘ਚ ਖੋਜ਼ ਅਤੇ ਆਮ ਵਿਦਿਆਰਥੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …