ਅੰਮ੍ਰਿਤਸਰ, 13 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਦੋ ਰੋਜਾ ਮਹਿੰਦੀ ਮੇਲਾ ਕਰਵਾਇਆ ਗਿਆ।ਵਿਭਾਗ ਦੇ ਡਿਪਲੋਮਾ ਇੰਨ ਕਾਸਮੋਟੋਲੋਜੀ ਅਤੇ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ ਦੇ ਵਿਦਿਆਰਥੀਆਂ ਵਲੋਂ ਕਰਵਾ ਚੌਥ ਦੇ ਮੌਕੇ ਆਯੋਜਿਤ ਇਸ ਮੇਲੇ ਦਾ ਉਦਘਾਟਨ ਪੋ੍ਰਫੈਸਰ, ਸ਼ਵੇਤਾ ਸ਼ਨਾਏ, ਮੁਖੀ, ਮਿਆਸ, ਸਪੋਰਟਸ ਸਾਇੰਸ ਐਂਡ ਮੈਡੀਸਨ ਵੱਲੋ ਕੀਤਾ ਗਿਆ।ਵਿਭਾਗ ਦੀ ਡਾਇਰੈਕਟਰ ਡਾ. ਸ਼ਰੋਜ ਬਾਲਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਰਵਾ ਚੌਥ ਤੇ ਮਹਿੰਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਮਹਿੰਦੀ ਲਗਾਉਣ ਦੇ ਵੱਖ-ਵੱਖ ਡਿਜਾਈਨਾਂ ਬਾਰੇ ਵੀ ਦੱਸਿਆ।ਉਨ੍ਹਾਂ ਵਿਭਾਗ ਵਿਖੇ ਚੱਲ ਰਹੇ ਕਿੱਤਾ ਮੁਖੀ ਕੋਰਸਾਂ ਜ਼ਰੀਏ ਵਿਦਿਆਰਥੀ ਆਪਣਾ ਬਿਜ਼ਨਸ ਕਰ ਸਕਦੇ ਹਨ।
ਪ੍ਰੋ. ਸ਼ਿਨੋਏ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਪ੍ਰਤੀਭਾ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਖੇਤਰ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਕਾਸਮੀਟਾਲੋਜੀ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਕਰਮਚਾਰੀਆਂ ਅਤੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਦੇ ਸੁੰਦਰ ਨਮੂਨਿਆਂ ਦੀ ਮਹਿੰਦੀ ਲਗਾਈ।ਮਹਿੰਦੀ ਲਗਾ ਕੇ ਵਿਦਿਆਰਥੀਆਂ ਵੱਲੋਂ ਅਰਨ ਵਾਈਲ ਲਰਨ ਸਕੀਮ ਦੇ ਅਧੀਨ ਲਾਭ ਉਠਾਇਆ।
ਇਸ ਮੌਕੇ ਸ੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਦੇਵਿਕਾ ਅਤੇ ਹੋਰ ਫੈਕਲਟੀ ਮੈਂਬਰ ਮਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …