ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੀਵਾਲੀ, ਰਿਸ਼ੀ ਨਿਰਵਾਣ ਦਿਵਸ ਤੇ ਭਾਈ ਦੂਜ ਦਾ
ਤਿਉਹਾਰ ਮਨਾਇਆ ਗਿਆ ਅਤੇ ਮਹਾਤਮਾ ਹੰਸ ਰਾਜ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਜਸ਼ਨ ਦੇ ਰੰਗ ਰੰਗੇ ਵਿਦਿਆਰਥੀਆਂ ਨੇ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕਰਕੇ ਜਸ਼ਨ ਦੀ ਸ਼ੁੁਰੂਆਤ ਕੀਤੀ।
ਰੌਸ਼ਨੀਆਂ ਦੇ ਤਿਉਹਾਰ ਮੌਕੇ ਸਕੂਲ ਦਾ ਵਿਹੜਾ ਪਵਿੱਤਰ ਮੰਤਰ ਦੇ ਜਾਪ ਨਾਲ ਗੂੰਜ਼ ਉਠਿਆ।ਵਿਦਿਆਰਥੀਆਂ ਨੇ ਸੱਚਾਈ ਅਤੇ ਨੈਤਿਕਤਾ ਦੇ ਪ੍ਰਤੀਕ ਭਗਵਾਨ ਰਾਮ ਜੀ ਦੇ ਬਨਵਾਸ ਤੋਂ ਵਾਪਸੀ ਅਤੇ ਬੁਰਾਈ ਨੂੰ ਦਰਸਾਉਂਦੇ ਰਾਵਣ ‘ਤੇ ਜਿੱਤ ਬਾਰੇ ਨਾਟਕ ਪੇਸ਼ ਕੀਤਾ।ਇਸ ਨਾਟਕ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਨੂੰ ਆਪਣੇ ਅੰਦਰ ਮੌਜ਼ੂਦ ਰਾਵਣ ਨੂੰ ਬਾਹਰ ਕੱਢਣ ਅਤੇ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ।
ਇਸ ਦਿਨ ਨੂੰ “ਰਿਸ਼ੀ ਨਿਰਵਾਣ ਦਿਵਸ“ ਵਜੋਂ ਵੀ ਮਨਾਇਆ ਗਿਆ।ਇਸ ਦਿਨ ਹਿੰਦੂ ਧਰਮ ਦੇ ਮਹਾਨ ਸੁਧਾਰਕ ਅਤੇ ਆਰਿਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਇਆਨੰਦ ਜੀ ਨੇ ਆਪਣਾ ਪੰਜ ਭੂਤਿਕ ਸਰੀਰ ਛੱਡਿਆ ਸੀ।ਵਿਦਿਆਰਥੀਆਂ ਨੇ ਸੁਆਮੀ ਜੀ ਨੂੰ ਉਨ੍ਹਾਂ ਦੇ ਮਿਸ਼ਨ ਅਤੇ ਦੂਰਦਰਸ਼ਿਤਾ ਕਾਇਮ ਰੱਖਣ ਦਾ ਪ੍ਰਣ ਲੈ ਕੇ ਸ਼ਰਧਾਂਜਲੀ ਭੇਂਟ ਕੀਤੀ।ਵਿਦਿਆਰਥੀਆਂ ਨੇ ਆਰੀਆ ਸਮਾਜ ਦੇ ਮਜ਼ਬੂਤ ਥੰਮ੍ਹ ਅਤੇ ਡੀ.ਏ.ਵੀ ਅੰਦੋਲਨ ਦੇ ਮੁਖੀ ਮਹਾਤਮਾ ਆਨੰਦ ਸਵਾਮੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਬੱਚਿਆਂ ਨੇ ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦੇ ਭਾਈ ਦੂਜ ਦੇ ਮਹੱਤਵ ਬਾਰੇ ਭਾਸ਼ਣ ਦਿੱਤਾ ਅਤੇ ਕਵਿਤਾਵਾਂ ਗਾਈਆਂ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਦੀਵਾਲੀ ਦੀਆਂ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵੈਦਿਕ ਕੀਮਤਾਂ ਦਾ ਅਨੁਸਰਨ ਕਰਨ ਲਈ ਕਿਹਾ, ਜੋ ਕਿ ਇੱਕ ਰਾਸ਼ਟਰ ਦੀ ਏਕਤਾ ਵਿੱਚ ਸਹਾਇਕ ਹੁੰਦਾ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media