ਭੀਖੀ, 25 ਅਕਤੂਬਰ (ਕਮਲ ਜ਼ਿੰਦਲ) – ਭੀਖੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦੇ ਪਹਿਲੇ ਦਿਵਿਆਂਗ ਖੇਡ ਮੁਕਾਬਲੇ ਸਮਾਜ ਸੇਵੀ ਮਾਸਟਰ ਵਰਿੰਦਰ ਸੋਨੀ ਭੀਖੀ ਵੱਲੋਂ ਕਰਵਾਏ ਗਏ।ਇਹ ਖੇਡ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੇ ਹਾਣੀ ਬਣਾਉਣਾ ਸੀ।ਖੇਡ ਮੁਕਾਬਲੇ ਸਰਪ੍ਰਸਤ ਸੋਨੀ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਵੀ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ।ਆਪਾਹਿਜ਼ ਵਿਅਕਤੀਆਂ ਦੀ ਹੀਣ ਭਾਵਨਾ ਦੂਰ ਕਰਨਾ ਤੇ ਸਮਾਜ ਦੇ ਹਾਣੀ ਬਣਾਉਣਾ ਹੀ ਉਨਾਂ ਦਾ ਮਕਸਦ ਹੈ।ਇਸ ਤਰ੍ਹਾਂ ਦੇ ਖੇਡ ਮੁਕਾਬਲੇ ਦਿਵਿਆਂਗ ਵਿਅਕਤੀਆਂ ਲਈ ਸਤਿਕਾਰਯੋਗ ਜ਼ਿੰਦਗੀ ਜਿਊਣ ਲਈ ਪ੍ਰੇਰਣਾ ਸਰੋਤ ਸਾਬਿਤ ਹੋਣਗੇ।
ਮੁਕਾਬਲੇ ਵਿੱਚ ਟ੍ਰਾਈ ਸਾਇਕਲ ਦੀ ਦੋੜ, ਗੋਲਾ ਸੁੱਟਣਾ ਅਤੇ ਦੋੜ ਮੁਕਾਬਲੇ ਕਰਵਾਏ ਗਏ।ਟ੍ਰਾਈ ਸਾਈਕਲ ਵਿੱਚ ਪਹਿਲਾ ਸਥਾਨ ਮੁਹਮੰਦ ਬਿਲਾਲ, ਦੂਸਰਾ ਸਥਾਨ ਸਾਜਨ ਭੀਖੀ, ਤੀਸਰਾ ਸਥਾਨ ਵੀਰਪਾਲ ਸਿੰਘ ਦਲੇਲ ਸਿੰਘ ਵਾਲਾ ਨੇ ਪ੍ਰਾਪਤ ਕੀਤਾ।ਦੋੜ ਮੁਕਾਬਲੇ ਵਿ ੱਚ ਦਿਵਿਆਂਗ ਬੱਚਿਆਂ ਵਿੱਚੋਂ ਹਰਮਨ ਸਿੰਘ ਬੁਢਲਾਡਾ ਨੇ ਪਹਿਲਾ, ਬਲਕਾਰ ਸਿੰਘ ਸਰਕਾਰੀ ਪ੍ਰਾਇਮਰੀ ਸਕੁਲ ਭੀਖੀ ਨੇ ਦੂਸਰਾ ਅਤੇ ਯਸ਼ ਸਰਕਾਰੀ ਐਲੀਮੈਂਟਰੀ ਸਕੂਲ ਭੀਖੀ ਨੇ ਤੀਸਰਾ ਸਥਾਨ ਹਾਸਲ ਕੀਤਾ।ਗੋਲਾ ਸੁੱਟਣ ਵਿੱਚ ਸੁਖਜੀਤ ਸਿੰਘ ਘੁੱਦੂ ਵਾਲਾ ਨੇੂਪਹਿਲਾ, ਗੁਰਤੇਜ ਸਿੰਘ ਦੂਸਰਾ ਸਥਾਨ ਹਾਸਿਲ ਕੀਤਾ।ਪੁਜੀਸ਼ਨਾਂ ਹਾਸਲ ਕਰਨ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਮੈਡਲ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਖੇਡ ਮੁਕਾਬਲੇ ਵਿੱਚ ਮੈਡਮ ਹਰਪ੍ਰੀਤ ਕੌਰ, ਰੇਨੂ ਮੈਡਮ ਤੇ ਸੁਜਾਨ ਸਿੰਘ ਨੇ ਜੱਜ ਵੱਜੋਂ ਡਿਊਟੀ ਨਿਭਾਈ।
ਇਸ ਮੌਕੇ ਸਮਾਜਸੇਵੀ ਜੀਤ ਦਈਆ, ਜੱਜ ਸਿਪਲਾ ਕਾਨੂੰਨ ਸੇਵਾਵਾਂ ਮਾਨਸਾ, ਡੀ.ਐਸ.ਐਸ.ਓ ਵਰਿੰਦਰ ਬੈਂਸ, ਸਟੇਟ ਐਵਾਰਡੀ ਰਾਜਿੰਦਰ ਕੁਮਾਰ, ਪਰਮਜੀਤ ਸਿੰਘ, ਮਨੌਜ ਕੁਮਾਰ, ਅਭਿਸ਼ੇਕ, ਦਲਜੀਤ, ਗੁਰਜੰਟ ਸਿੰਘ, ਮਨਦੀਪ ਸਿੰਘ, ਅਮਨ ਕੁਮਾਰ ਅਤੇ ਹਰਪਾਲ ਕੌਰ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …