Thursday, March 12, 2026

ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਅਰੁਣ ਜੇਤਲੀ ਦਾ ਸਨਮਾਨ

PPN190305
ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਸ੍ਰੀ ਅਰੁਣ ਜੇਤਲੀ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਪਿਛੋਂ ਅੱਜ ਉਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਅਕਾਲੀ ਭਾਜਪਾ ਵਰਕਰਾਂ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ। ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ 42 ਵਲੋਂ ਘੰਟਾ ਘਰ ਚੌਕ ਵਿਖੇ ਅਰੁਣ ਜੇਤਲੀ ਸਮੇਤ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਆਗੂਆਂ ਦਾ ਸੁਆਗਤ ਕਰਦਿਆਂ ਸ੍ਰੀ ਜੇਤਲੀ ਤੇ ਮਜੀਠੀਆ ਨੂੰ ਸਿਰੀ ਸਾਹਿਬ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨਾਂ ਨਾਲ ਜਥੇ: ਪੂਰਨ ਸਿੰਘ ਮੱਤੇਵਾਲ, ਹਰਿੰਦਰ ਸਿੰਘ ਪਾਰੋਵਾਲ, ਸ਼ਾਮ ਲਾਲ ਪੀ.ਏ ਬੁਲਾਰੀਆ, ਸੁਵਿੰਦਰ ਸਿੰਘ ਵਸੀਕਾ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਗੁਰਸ਼ਰਨ ਸਿੰਘ ਨਾਮਧਾਰੀ, ਰਜਿੰਦਰ ਕੁਮਾਰ ਬਿੱਟੂ ਮੱਤੇਵਾਲ, ਸ਼ਤੀਸ਼ ਕੁਮਾਰ, ਸੁਰਿੰਦਰ ਬਤਰਾ, ਰੋਬਨ ਸਿੰਘ, ਅਵਤਾਰ ਸਿੰਘ ਟੀਟੂ, ਰੰਜਨ, ਮਨੀ, ਗੁਰਪ੍ਰੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਗਿੱਲ, ਰਿੰਕੂ, ਸੁਰਜੀਤ ਸਿੰਘ, ਕਾਦਰ ਹੁਸੈਨ, ਦੀਪਕ ਕੁਮਾਰ ਦੀਪੀ, ਲਖਵਿੰਦਰ ਸਿੰਘ, ਸਵਾਮੀ ਕਮਲ ਕਿਸ਼ੋਰ ਆਦਿ ਮੌਜੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply