Friday, June 19, 2026

ਅੱਜ ਅਤੇ ਭਲਕੇ ਬਿਜਲੀ ਰਹੇਗੀ ਬੰਦ

ਸਮਰਾਲਾ, 9 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰਕਾਮ ਲਿਮ: ਉਪ ਮੰਡਲ ਅਫਸਰ ਇੰਜੀ: ਪ੍ਰੀਤ ਸਿੰਘ ਸ਼ਹਿਰੀ ਸਮਰਾਲਾ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 10 ਨਵੰਬਰ ਬੁੱਧਵਾਰ ਨੂੰ 132 ਕੇ.ਵੀ ਸਮਸ਼ਪੁਰ ਤੋਂ ਜਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਏ.ਪੀ. ਰਾਜੇਵਾਲ, ਏ.ਪੀ ਸਮਸ਼ਪੁਰ, ਸ਼ਹਿਰੀ ਸਮਰਾਲਾ, 11 ਕੇ.ਵੀ ਸ਼ਾਮਗੜ੍ਹ, 11 ਕੇ.ਵੀ ਭਗਵਾਨਪੁਰਾ, ਏ.ਪੀ ਸਮਸ਼ਪੁਰ, ਏ.ਵੀ ਦੀਵਾਲਾ, ਏ.ਪੀ ਅਜਲੌਦ, ਏ.ਪੀ ਨਾਗਰਾ, ਏ.ਪੀ ਕੁੱਲੇਵਾਲ ਬੰਦ ਰਹਿਣਗੇ।
ਇਸੇ ਤਰ੍ਹਾਂ 11 ਨਵੰਬਰ ਸ਼ੁੱਕਰਵਾਰ ਨੂੰ 220 ਕੇ.ਵੀ ਸਬ ਸਟੇਸ਼ਨ ਘੁਲਾਲ ਤੋਂ ਚੱਲਦੇ 11 ਕੇ.ਵੀ ਬਹਿਲੋਲਪੁਰ, 11 ਕੇ.ਵੀ ਘੁਲਾਲ, 11 ਕੇ.ਵੀ ਭੈਣੀ ਸਾਹਿਬ, 11 ਕੇ.ਵੀ ਪੂੰਨੀਆਂ ਸਵੇਰੇ 9.00 ਵਜੇ ਤੋਂ ਸ਼ਾਮੀ 4.00 ਵਜੇ ਤੱਕ ਬੰਦ ਰਹਿਣਗੇ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …