ਅੰਮ੍ਰਿਤਸਰ, 9 ਨਵੰਬਰ (ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ਯੂ.ਕੇ ਉਚ ਰੱਖਿਅਕ ਅਧਿਕਾਰੀਆਂ ਨੇ ਦੌਰਾ ਕੀਤਾ।ਜਿਥੇ ਜਿਨ੍ਹਾਂ ਨੇ ਸਿੱਖ
ਇਤਿਹਾਸ ਖੋਜ਼ ਕੇਂਦਰ ਵਿਖੇ ਸਿੱਖ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਹਾਸਲ ਕੀਤੀ, ਉਥੇ ਕਾਲਜ ਦੀ ਆਲੀਸ਼ਾਨ ਇਮਾਰਤ ਨੂੰ ਵੇਖ ਕੇ ਗਦਗਦ ਹੋਏ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਸੰਖੇਪ ਪਰ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਯੂ.ਕੇ ਆਰਮੀ ਦੀ ਮੇਜਰ ਜਨਰਲ ਸੇਲੀਆ ਜੇਨ ਹਾਰਵੇ ਨੇ ਕਿਹਾ ਕਿ ਸਿੱਖਾਂ ਦੀ ਬਹਾਦਰੀ ਅਤੇ ਸ਼ਹਾਦਤ ਦੇ ਜ਼ਜ਼ਬੇ ਦੀ ਦੁਨੀਆ ਕਾਇਲ ਹੈ।ਉਨ੍ਹਾਂ ਕਿਹਾ ਕਿ ਸਿੱਖ ਯੁਨਾਈਟਿਡ ਕਿੰਗਡਮ ਡਿਫੈਂਸ ਫੋਰਸਿਜ਼ ਦਾ ਹਿੱਸਾ ਹਨ ਅਤੇ ਉਹ ਦਸਤਾਰ ਅਤੇ ਵਿਸ਼ਵਾਸ ਦੀਆਂ ਹੋਰ ਵਸਤਾਂ ਪਹਿਨਣ ਦੇ ਹੱਕਦਾਰ ਹਨ।ਦੋ ਵਿਸ਼ਵ ਯੁੱਧਾਂ ਦੌਰਾਨ ਸਿੱਖ ਸੈਨਿਕਾਂ ਦੀ ਭੂਮਿਕਾ ਮਿਸਾਲੀ ਸੀ ਅਤੇ ਬਹੁਤ ਸਾਰੇ ਯੂਰਪੀਅਨ ਦੇਸ਼ ਪੰਜਾਬ ਦੇ ਬਹਾਦਰ ਸੈਨਿਕਾਂ ਦੀ ਆਜ਼ਾਦੀ ਦੇ ਰਿਣੀ ਹਨ।
ਅੱਜ ਇਥੇ ਯੂ.ਕੇ ਆਰਮੀ ਦੀ ਮੇਜਰ ਜਨਰਲ ਸੇਲੀਆ ਜੇਨ ਹਾਰਵੇ ਨੇ ਕੀਤਾ, ਜਿਨ੍ਹਾਂ ਨੇ ਇਤਿਹਾਸਕ ਖ਼ਾਲਸਾ ਕਾਲਜ ਦਾ ਆਪਣੇ 10 ਮੈਂਬਰਾਂ ਨਾਲ ਦੌਰਾ ਕੀਤਾ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮੁਲਾਕਾਤ ਕੀਤੀ।ਉਨ੍ਹਾਂ ਅੱਜ ਇਥੇ ਸਿੱਖ ਇਤਿਹਾਸ ਖੋਜ ਕੇਂਦਰ ਦਾ ਦੌਰਾ ਕਰਦਿਆਂ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਾਰਾਗੜ੍ਹੀ ਦੀ ਮਹਾਂਕਾਵਿ ਲੜਾਈ ਦੇ ਨਾਇਕਾਂ ਨੂੰ ਵੀ ਯਾਦ ਕੀਤਾ।
ਛੀਨਾ ਨਾਲ ਗੱਲਬਾਤ ਦੌਰਾਨ ਜਨਰਲ ਹਾਰਲਵੀ ਨੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਬਹਾਦਰੀ ਅਤੇ ਬੇਮਿਸਾਲ ਕੁਰਬਾਨੀਆਂ ਲਈ ਵਿਸ਼ਵ ਭਰ ’ਚ ਸਤਿਕਾਰ ਪ੍ਰਾਪਤ ਕੀਤਾ ਹੈ।‘ਸਿੱਖ ਸੈਨਿਕਾਂ ਨੇ ਮਜ਼ਲੂਮਾਂ ਅਤੇ ਬੇਸਹਾਰਾ ਦੀ ਰੱਖਿਆ ਲਈ ਖੂਨ ਵਹਾਇਆ ਹੈ, ਜਿਨ੍ਹਾਂ ਨੂੰ ਬਹਾਦਰੀ ਦੀਆਂ ਉਦਾਹਰਣਾਂ ਵਜੋਂ ਪੇਸ਼ ਕੀਤਾ ਜਾਂਦਾ ਹੈ।ਉਨ੍ਹਾਂ ਸਾਰਾਗੜ੍ਹੀ ਦੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ 21 ਬਹਾਦਰ ਸਿੱਖ ਸੈਨਿਕਾਂ ਨੇ 10000 ਅਫਗਾਨਾਂ ਦਾ ਸਾਹਮਣਾ ਕੀਤਾ ਸੀ।
ਉਨਾਂ ਕਿਹਾ ਕਿ ਬਹੁਤ ਸਾਰੇ ਪੰਜਾਬੀ ਅਤੇ ਸਿੱਖ ਵਿਦੇਸ਼ਾਂ ’ਚ ਵੱਸ ਗਏ ਹਨ ਅਤੇ ਉਨ੍ਹਾਂ ਨੇ ਯੂ.ਕੇ, ਕੈਨੇਡਾ ਅਤੇ ਅਮਰੀਕਾ ਸਮੇਤ ਦੇਸ਼ਾਂ ਦੀ ਖੁਸ਼ਹਾਲੀ ’ਚ ਆਪਣਾ ਅਹਿਮ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਦੌਰਾਨ ਸਿੱਖਾਂ ਨੇ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੀਵਨ ਤੋਂ ਸੇਧ ਲੈਂਦਿਆਂ ਆਪਣੀ ਦਲੇਰੀ ਅਤੇ ਕੁਰਬਾਨੀ ਦੀ ਭਾਵਨਾ ਨੂੰ ਉਜਾਗਰ ਕੀਤਾ।
ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰ ਪਾਲ ਸਿੰਘ ਜੋਸਨ, ਜਿਨ੍ਹਾਂ ਉਕਤ ਵਫ਼ਦ ਨੂੰ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਸੀ, ਨੇ ਕਿਹਾ ਕਿ ਬਰਤਾਨਵੀ ਫੌਜ ਦੇ ਅਧਿਕਾਰੀ ਸਿੱਖ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ, ਕਿਉਂਕਿ ਉਹ ਚਾਹੁੰਦੇ ਹਨ ਕਿ ਸਿੱਖ ਯੂ.ਕੇ ਦੇ ਰੱਖਿਆ ਬਲਾਂ ’ਚ ਸੇਵਾ ਕਰਦੇ ਹੋਏ ਆਪਣੀ ਮਰਿਆਦਾ ਅਤੇ ਪ੍ਰੰਪਰਾਵਾਂ ਦੀ ਪਾਲਣਾ ਕਰਨ।ਉਨ੍ਹਾਂ ਜਨਰਲ ਹਾਰਵੇ ਨਾਲ ਮਿਲ ਕੇ ਛੀਨਾ ਅਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦਾ ਸਨਮਾਨ ਕੀਤਾ।ਛੀਨਾ ਵਲੋਂ ਆਏ ਹੋਏ ਵਫ਼ਦ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media