Saturday, March 28, 2026

ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਨਿਕਲੀਆਂ ਰੀਸਟੋਰਰ ਦੀਆਂ ਸਰਕਾਰੀ ਅਸਾਮੀਆਂ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤਾ ਗਿਆ ਹੈ।ਜਿਸ ਦਾ ਮੱੁਖ ਕੰਮ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਲੋਂ ਰੀਸਟੋਰਰ ਦੀਆਂ 35 ਅਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ, ਜੋ ਕਿ ਇਸ ਵੈਬਸਾਈਟ http://www.highcourtchd.gov.in/ `ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।ਅਸਾਮੀਆਂ ਸਮੇਂ-ਸਮੇਂ ਘਟਾਈਆਂ ਵਧਾਈਆਂ ਜਾ ਸਕਦੀਆਂ ਹਨ।ਜਿਸ ਵਿੱਚ ਉਮਰ ਯੋਗਤਾ 18 ਤੋਂ 30 ਸਾਲ ਰੱਖੀ ਗਈ ਹੈ ਅਤੇ ਵਿੱਦਿਅਕ ਯੋਗਤਾ 10+2 ਵਿੱਚੋਂ ਘੱਟੋ-ਘੱਟ 55 ਪ੍ਰਤੀਸ਼ਤ ਅੰਕ ਲਾਜ਼ਮੀ ਰੱਖੇ ਗਏ ਹਨ।ਇਨ੍ਹਾਂ ਅਰਜ਼ੀਆਂ ਦੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 21 ਨਵੰਬਰ 2022 ਨੂੰ ਰਾਤ 12 ਵਜੇ ਤੱਕ ਹੈ।ਆਨਲਾਈਨ ਅਪਲਾਈ ਕਰਦੇ ਸਮੇਂ ਪ੍ਰਾਰਥੀ ਨੂੰ ਆਪਣਾ ਵਿਅਕਤੀਗਤ ਵੇਰਵਾ ਧਿਆਨਪੂਰਵਕ ਭਰਨਾ ਹੋਵੇਗਾ।ਉਨਾਂ ਦੱਸਿਆ ਕਿ ਰਾਖਵੇਂਕਰਨ ਦਾ ਲਾਭ ਪ੍ਰਾਰਥੀ ਨੂੰ ਇਸ਼ਤਿਹਾਰ ਦੇ ਵਿੱਚ ਲਿਖੀਆਂ ਸ਼ਰਤਾਂ ਅਨੁਸਾਰ ਦਿੱਤਾ ਜਾਵੇਗਾ।ਇਸ ਸਬੰਧੀ ਚਾਹਵਾਨ ਪ੍ਰਾਰਥੀ ਇਸ ਲਿੰਕ https://tinyurl.com/57r7reuv ‘ਤੇ ਆਨਲਾਇਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਦੇ ਸਮੇਂ ਕੋਈ ਸਮੱਸਿਆ ਆਉਣ ‘ਤੇ ਸਬੰਧਿਤ ਤਕਨੀਕੀ ਮੋਬਾਇਲ ਨੰ: 9986640899 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਦਸੰਬਰ 2022 /ਜਨਵਰੀ 2023 ਦਰਮਿਆਨ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …