Thursday, September 17, 2026

ਅਕਾਲ ਅਕੈਡਮੀ ਦੇ ਖਿਡਾਰੀਆਂ ਦਾ ਲੰਮੀ ਛਾਲ ‘ਚ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 18 ਨਵੰਬਰ (ਜਗਸੀਰ ਲੌਂਗੋਵਾਲ) – ਮਸਤੂਆਣਾ ਸਾਹਿਬ ਵਿਖੇ ਕਰਵਾਈਆਂ ਗਈਆਂ ਪ੍ਰਾਇਮਰੀ ਸਕੂਲ ਦੀਆਂ ਅਥਲੈਟਿਕ ਖੇਡਾਂ ਦੇ ਵਿੱਚ ਅਕਾਲ ਅਕੈਡਮੀ ਚੀਮਾ ਸਾਹਿਬ (ਅੰਗਰੇਜ਼ੀ ਮਾਧਿਅਮ) ਦੇ ਖਿਡਾਰੀਆਂ ਨੇ ਸ਼ਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਇਸ ਸਬੰਧੀ ਪ੍ਰਿੰਸੀਪਲ ਮਿਸ ਸੁਦਰਪਨ ਨੇ ਦੱਸਿਆ ਕਿ ਜਸਨਵੀਰ ਸਿੰਘ ਨੇ ਲੰਮੀ ਛਾਲ ਵਿਚੋਂ ਪਹਿਲਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਨੇ ਲੰਮੀ ਛਾਲ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਖੇਡਾਂ ਵਿੱਚ ਰਮਨਵੀਰ ਸਿੰਘ ਨੇ ਲੰਮੀ ਛਾਲ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਮਿਸ ਸੁਦਰਪਨ ਨੇ ਖੁਸ਼ੀ ਪ੍ਰਗਟ ਕਰਦਿਆਂ ਕੋਚ ਪਰਗਟ ਸਿੰਘ, ਸਮੂਹ ਵਿਦਿਆਥੀਆਂ ਅਤੇ ਸਟਾਫ ਨੂੰ ਵਧਾਈਆਂ ਦਿੱਤੀਆਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …