Monday, September 9, 2024

ਗੁਜਰਾਤ ਦੇ ਲੋਕ ਚਾਹੁੰਦੇ ਹਨ ਦਿੱਲੀ ਤੇ ਪੰਜਾਬ ਦੀ ਤਰਜ਼ ‘ਤੇ ਇਮਾਨਦਾਰ ਸਰਕਾਰ – ਕੁਲਦੀਪ ਧਾਲੀਵਾਲ

ਸੰਗਰੂਰ, 18 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜਕਲ ਗੁਜਰਾਤ ‘ਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।ਉਹ ਰਾਜਕੋਟ ਇਲਾਕੇ ਦੇ ਆਪ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ।ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਗੁਜਰਾਤ ਦੇ ਲੋਕ ਭਾਜਪਾ ਦੀ ਭ੍ਰਿਸ਼ਟ ਸਰਕਾਰ ਤੋਂ ਤੰਗ ਆ ਚੁੱਕੇ ਹਨ।ਜਿਸ ਕਰਕੇ ਉਹ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੀ ਤਰ੍ਹਾਂ ਗੁਜਰਾਤ ਅੰਦਰ ਆਪ ਦੀ ਇਮਾਨਦਾਰ ਸਰਕਾਰ ਬਣਾਉਣ ਲਈ ਤਿਆਰ ਹਨ।ਲੋਕ ਬਿਨਾਂ ਕਿਸੇ ਲਾਲਚ ਦੇ ਆਪ ਦੀਆਂ ਰੈਲੀਆਂ ਨੂੰ ਸਫਲ ਬਣਾ ਰਹੇ ਹਨ।ਉਹਨਾਂ ਅੱਜ ਰਾਜਕੋਟ ਵਿਖੇ ਡੋਰ ਟੁ ਡੋਰ ਕਰਦਿਆਂ ਰੇਹੜੀ ਵਾਲਿਆਂ ਨਾਲ ਖੁਦ ਪਕੌੜੇ, ਗੁਜੀਆ ਅਤੇ ਸਮੋਸੇ ਬਣਾਏ ਅਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਉਹਨਾਂ ਨਾਲ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਹਲਕਾ ਦੱਖਣੀ ਦੇ ਉਮੀਦਵਾਰ ਸ਼ਿਵ ਲਾਲ ਬਰਸੀਆ, ਹਲਕਾ ਉਤਰੀ ਦੇ ਉਮੀਦਵਾਰ ਰਾਹੁਲ ਭਾਈ, ਆਪ ਦੇ ਸੀਨੀਅਰ ਆਗੂ ਨਿਕੁੰਜ ਪੰਭਾਰ, ਨਰੋਤਮ ਗੋਸ਼ਰਾ, ਸਾਗਰ ਪੰਭਾਰ, ਨਲਿਨ ਦੇਤਰੋਜਾ, ਰਜੀਵ ਮਦਾਨ, ਗਗਨਦੀਪ ਛੀਨਾ, ਬਲਦੇਵ ਸਿੰਘ ਗਿੱਲ, ਲਾਟੀ ਪਹਿਲਵਾਨ, ਮੁਖਤਾਰ ਮੱਲ੍ਹੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …