Saturday, July 4, 2026

ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਸੈਲਫ ਹੈਲਪ ਗਰੁੱਪਾਂ ਨੂੰ ਪਾਈਟੈਕਸ ‘ਚ ਮਿਲੀ ਪਛਾਣ

ਸਿਡਬੀ ਦੇ ਸਹਿਯੋਗ ਨਾਲ ਅੰਮ੍ਰਿਤਸਰ ਪਹੁੰਚੀਆਂ ਮਹਿਲਾਵਾਂ ਦੇ 30 ਸੈਲਪ ਹੈਲਪ ਗਰੁੱਪ

ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿੱਚ ਚੱਲ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਵਿੱਚ ਪੁੱਜੀਆਂ ਮਹਿਲਾਵਾਂ ਦੇ ਸੈਲਡ ਹੈਲਪ ਗਰੁੱਪਾਂ ਨੂੰ ਇੱਕ ਨਵੀਂ ਪਛਾਣ ਮਿਲੀ ਹੈ।ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੀਆਂ ਮਹਿਲਾਵਾਂ ਸੈਲਡ ਹੈਲਪ ਗਰੁੱਪ ਸਿਡਬੀ ਦੀ ਮਦਦ ਨਾਲ ਪਾਈਟੈਕਸ ਪਹੁੰਚ ਚੁੱਕੀਆਂ ਹਨ।ਇਨ੍ਹਾਂ ਗਰੁੱਪਾਂ ਨਾਲ ਸਬੰਧਿਤ ਮਹਿਲਾਵਾਂ ਆਪਣੇ ਉਤਪਾਦ ਵੇਚ ਰਹੀਆਂ ਹਨ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਪਰਸਨ ਆਰ.ਐਸ ਸਚਦੇਵਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਵਾਰ ਸਿਡਬੀ ਦੇ ਸਹਿਯੋਗ ਨਾਲ 30 ਸਟਾਲ ਬੁੱਕ ਕੀਤੇ ਗਏ ਹਨ, ਜਿਥੇ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਨੇ ਆਪਣੇ ਉਤਪਾਦ ਲਿਆਂਦੇ ਹਨ।ਇਥੇ ਉਡਾਨ ਸੈਲਫ ਹੈਲਪ ਗਰੁੱਪ ਗੁਰਦਾਸਪੁਰ ਦੀ ਪ੍ਰਧਾਨ ਹਰਜਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਜਿਥੇ ਮਹਿਲਾਵਾਂ ਸਿਰਫ਼ ਚੁੱਲ੍ਹੇ ਚੌਂਕੇ ਤੱਕ ਹੀ ਸੀਮਤ ਸਨ, ਉਥੇ ਹੁਣ ਪੇਂਡੂ ਮਹਿਲਾਵਾਂ ਵੀ ਉਦਮੀ ਵਜੋਂ ਅੱਗੇ ਆਈਆਂ ਹਨ।ਉਨ੍ਹਾਂ ਦਾ ਗਰੁੱਪ ਫੁੱਲਕਾਰੀ ਅਤੇ ਊਨੀ ਦੇ ਹੱਥਾਂ ਨਾਲ ਬਣੇ ਸਾਮਾਨ ਬਣਾ ਰਿਹਾ ਹੈ।
ਹਿਮਾਚਲ ਦੇ ਸੋਲਨ ’ਚ ਆਰ.ਐਸ ਫੂਡ ਪ੍ਰੋਡਕਟਸ ਨਾਂਅ ਦਾ ਗਰੁੱਪ ਚਲਾਉਣ ਵਾਲੀ ਨੀਲਮ ਵਰਮਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਸਪਨਾ ਨਾ ਸਿਰਫ ਆਤਮਨਿਰਭਰ ਬਣਨਾ ਸੀ ਸਗੋਂ ਹੋਰ ਮਹਿਲਾਵਾਂ ਨੂੰ ਵੀ ਆਤਮ ਨਿਰਭਰ ਬਣਾਉਣਾ ਸੀ।ਉਹ ਚਟਨੀ, ਮੁਰੱਬਾ, ਅਚਾਰ ਆਦਿ ਲੈ ਕੇ ਪਾਈਟੈਕਸ ਪਹੁੰਚ ਗਈ ਹੈ।
ਚੰਡੀਗੜ੍ਹ ਤੋਂ ਇਥੇ ਪਹੁੰਚੀ ਸੁਨੀਤਾ ਪੱਥਰ ਨਾਲ ਬਣੇ ਗਹਿਣੇ ਲੈ ਕੇ ਪਹੁੰਚੀ ਹੈ।ਉਹ ਅਤੇ ਉਸ ਦੀਆਂ ਸਹਿਯੋਗੀ ਡਿਮਾਂਡ ਅਨੁਸਾਰ ਪੱਥਰ ਦੇ ਗਹਿਣੇ ਬਣਾ ਕੇ ਵੇਚ ਰਹੀਆਂ ਹਨ।ਅੰਮ੍ਰਿਤਸਰ ਵਿਚ ਪ੍ਰੀਤ ਸੇਲਫ ਹੈਲਪ ਗਰੁੱਪ ਨਾਲ ਜੁੜੀ ਸਿਮਰਨ ਕੌਰ ਦੀ ਕਹਾਣੀ ਸੰਘਰਸ਼ ਭਰੀ ਹੈ।ਸਿਡਬੀ ਦੇ ਮੁੱਖ ਪ੍ਰਬੰਧਕ ਬਲਬੀਰ ਸੰਘ ਅਤੇ ਸਹਾਇਕ ਪ੍ਰਬੰਧਕ ਹਿਮਾਸ਼ੂ ਸ਼ਰਦ ਜਸਵਾਲ ਨੇ ਦੱਸਿਆ ਕਿ ਸਿਡਬੀ ਵਲੋਂ ਆਯੋਜਿਤ ਕੀਤੇ ਜਾ ਰਹੇ ਸਵਾਵਲੰਬਨ ਮੇਲਿਆਂ ਰਾਹੀਂ ਔਰਤਾਂ ਅਤੇ ਮਰਦਾਂ ਦੇ ਸਮੂਹਾਂ ਨੂੰ ਆਤਮਨਿਰਭਰ ਬਣਾਉਣ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪਾਈਟੈਕਸ ਵਿਚ ਪਹੁੰਚੇ 60 ਲੋਕਾਂ ਦੇ ਸਮੂਹ ਨੂੰ ਪਾਈਟੈਕਸ ਵਿਚ ਨਾ ਕੇਵਲ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਬਲਕਿ ਉਨ੍ਹਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਵੀ ਸਿਡਬੀ ਵਲੋਂ ਕੀਤਾ ਜਾ ਰਿਹਾ ਹੈ।

 

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …