Saturday, December 21, 2024

ਸ਼੍ਰੀ ਵਾਲਮੀਕਿ ਤੀਰਥ ਵਿਖੇ ਚੱਲ ਰਹੇ ਵਿਕਾਸ ਕਾਰਜ਼ਾਂ ‘ਚ ਲਿਆਂਦੀ ਜਾਵੇਗੀ ਤੇਜ਼ੀ-ਈ.ਟੀ.ਓ

ਨਵਾਂ ਜੀ.ਐਮ ਜ਼ਲਦ ਹੀ ਹੋਵੇਗਾ ਨਿਯੁੱਕਤ, ਕੈਬਿਨਟ ਮੰਤਰੀ ਨੂੰ ਪ੍ਰਬੰਧਕ ਕਮੇਟੀ ਨੇ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਸ਼੍ਰੀ ਵਾਲੀਮੀਕਿ ਤੀਰਥ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ, ਸਾਰੇ ਕੰਮ ਗੁਣਵਤਾ ਭਰਪੂਰ ਹੋਣਗੇ ਅਤੇ ਕਿਸੇ ਕਿਸਮ ਦੀ ਉਣਤਾਈ ਵਿਕਾਸ ਕਾਰਜ਼ਾਂ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਨੇ ਅੱਜ ਸ਼੍ਰੀ ਵਾਲਮੀਕਿ ਤੀਰਥ ਪ੍ਰਬੰਧਕ ਕਮੇੇਟੀ ਦਾ ਮੰਗ ਪੱਤਰ ਲੈਣ ਸਮੇ ਕੀਤਾ।ਬਿਜਲੀ ਮੰਤਰੀ ਨੇ ਕਿਹਾ ਕਿ ਸ਼੍ਰੀ ਵਾਲਮੀਕਿ ਤੀਰਥ ਵਿਖੇ ਜ਼ਲਦ ਹੀ ਸੋਲਰ ਪਲਾਂਟ ਲਗਾਇਆ ਜਾਵੇਗਾ ਅਤੇ ਨਵਾਂ ਫਰਨੀਚਰ ਵੀ ਖਰੀਦਿਆ ਜਾਵੇਗਾ। ਉਨਾਂ੍ਹ ਕਿਹਾ ਕਿ ਮੰਗ ਪੱਤਰ ਵਿਚ ਦਰਜ਼ ਜੋ ਵੀ ਮੰਗਾਂ ਹਨ, ਉਨਾਂ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਛੇਤੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਮੰਗ ਅਧੂਰੀ ਨਹੀ ਰਹਿਣ ਦਿੱਤੀ ਜਾਵੇਗੀ।ਈ.ਟੀ.ਓ ਨੇ ਕਿਹਾ ਕਿ ਨਵਾਂ ਜੀ.ਐਮ ਲਗਾਉਣ ਲਈ ਜ਼ਲਦ ਹੀ ਇੰਟਰਵਿਊ ਸ਼ੁਰੂ ਹੋ ਰਹੀ ਹੈ।ਉਨਾਂ੍ਹ ਕਿਹਾ ਕਿ ਸ਼੍ਰੀ ਵਾਲਮੀਕਿ ਤੀਰਥ ਵਿਖੇ ਸਰਾਂ ਵਿਚ ਜਿਥੋ ਤੱਕ ਕਿਸੇ ਵੀ ਫੋਰਸ ਨੂੰ ਠਹਿਰਾਉਣ ਦਾ ਸਬੰਧ ਹੈ, ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਸਰਾਂ ਦੇ ਕਮਰੇ ਕੇਵਲ ਸ਼ਰਧਾਲੂਆਂ ਲਈ ਹੀ ਰੱਖੇ ਜਾਣਗੇ।
ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਚੋਣਾਂ ਦੋਰਾਨ ਜੋ ਵੀ ਵਾਅਦੇ ਐਸ.ਸੀ ਭਾਈਚਾਰੇ ਨਾਲ ਕੀਤੇ ਗਏ ਸਨ, ਨੂੰ ਜਲਦ ਹੀ ਪੂਰਿਆਂ ਕੀਤਾ ਜਾਵੇਗਾ।ਉਨਾਂ੍ਹ ਕਿਹਾ ਕਿ ਮੰਗਾਂ ਸਬੰਧੀ ਜ਼ਲਦ ਹੀ ਮੁੱਖ ਮੰਤਰੀ ਨੂੰ ਮਿਲਣਗੇ ਅਤੇ ਤੁਹਾਡੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਰਾਕੇਸ਼ ਰਾਹੀ, ਪਵਨ ਦ੍ਰਾਵਿੜ, ਸ਼ਸ਼ੀ ਗਿਲ, ਵਿਜੇ ਭੱਟੀ, ਨਛੱਤਰ ਨਾਥ, ਸ਼੍ਰੀ ਗੋਪਾਲ ਖੋਸਲਾ, ਰਤਨ ਹੰਸ, ਬਲਵਿੰਦਰ ਭੱਟੀ, ਐਡਵੋਕੇਟ ਨਰੇਸ਼ ਗਿਲ, ਨਰੇਸ਼ ਭੱਟੀ ਅਤੇ ਬਲਦੇਵ ਸਹੋਤਾ ਵੀ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …