ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਨ
ਵਿਗਿਆਨ ਵਿਭਾਗ ਦੇ ਸਤਵੀਰ ਸਿੰਘ ਦੀ ਦੇਖ-ਰੇਖ ਹੇਠ ਸਾਇੰਸ ਕਲੱਬ ਅਤੇ ਨੇਚਰ ਕੇਅਰ ਕਲੱਬ ਦੇ ਸਹਿਯੋਗ ਨਾਲ ਵਰਮੀ ਕੰਪੋਸਟਿੰਗ ਯੂਨਿਟ ਦਾ ਵਿਸਤਾਰ ਕੀਤਾ ਗਿਆ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਡਾ. (ਪ੍ਰੋ.) ਆਦਰਸ਼ਪਾਲ ਵਿਗ ਦੀ ਨਿਗਰਾਨੀ ਹੇਠ ਵਰਮੀ ਕੰਪੋਸਟਿੰਗ ਯੂਨਿਟ ਦੀ ਸਥਾਪਨਾ ਸਾਲ 2017 ’ਚ ਕੀਤੀ ਗਈ ਸੀ ਅਤੇ ਅੱਜ ਇਸ ਯੂਨਿਟ ਦਾ ਵਿਸਤਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ’ਚ ਗੰਡੋਏ ਪਾ ਕੇ ਇਸ ਨੂੰ ਮੁੜ ਸਰਗਰਮ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਰਮੀ ਕੰਪੋਸਟਿੰਗ ਯੂਨਿਟ ਦਾ ਵਿਸਤਾਰ ਸੁੱਕੇ ਪੱਤਿਆਂ ਨੂੰ ਕੰਪੋਜ਼ ਕਰਨ, ਕੰਟੀਨ ਤੋਂ ਰਸੋਈ ਦਾ ਕੂੜਾ, ਪਰਾਲੀ ਨੂੰ ਸੜਨ ਅਤੇ ਕਾਲਜ ਕੈਂਪਸ ਤੋਂ ਠੋਸ ਰਹਿੰਦ-ਖੂੰਹਦ ਨੂੰ ਰੀਸਾਈਕਲ ਕਰਨ ਅਤੇ ਆਰਥਿਕ ਤੌਰ ’ਤੇ ਮਹੱਤਵਪੂਰਨ ਕੀੜੇ-ਕੰਪੋਸਟ ਪੈਦਾ ਕਰਨ ਲਈ ਹਰੀ ਪਹਿਲ ਦੇ ਮਕਸਦ ਤਹਿਤ ਕੀਤਾ ਗਿਆ ਸੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media