Saturday, June 20, 2026

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ‘ਕਲਾਸ ਪ੍ਰੈਜੈਨਟੇਸ਼ਨ ਪ੍ਰੋਗਰਾਮ’ ਕਰਵਾਇਆ

ਅੰਮ੍ਰਿਤਸਰ, 22 ਦਸੰਬਰ ( ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਕਲਾਤਮਿਕ ਕਲਾਵਾਂ ਨੂੰ ਉੋਤਸ਼ਾਹਿਤ ਕਰਨ ਲਈ ‘ਕਲਾਸ ਪ੍ਰੈਜੈਨਟੇਸ਼ਨ ਪ੍ਰੋਗਰਾਮ’ ਕਰਵਾਇਆ ਗਿਆ।
ਸਕੂਲ ਪ੍ਰਿ੍ਰਸੀਪਲ ਨਿਰਮਲਜੀਤ ਕੌਰ ਗਿੱਲ ਨੇ ਕਿਹਾ ਕਿ ਆਧੁਨਿਕਤਾ ਦੇ ਇਸ ਦੌਰ ’ਚ ਉਹੀ ਵਿਅਕਤੀ ਜੀਵਨ ’ਚ ਸਫ਼ਲਤਾ ਦੀ ਪੌੜੀ ਚੜ੍ਹ ਸਕਦਾ ਹੈ, ਜੋ ਆਪਣੇ ਅੰਦਰ ਛੁਪੀਆਂ ਕਲਾਵਾਂ ਦੀ ਪਹਿਚਾਣ ਕਰਕੇ ਭਵਿੱਖ ਦੀਆਂ ਯੋਜਨਾਵਾਂ ਨੂੰ ਨਿਰਧਾਰਿਤ ਕਰੇ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ’ਚ ਜੋ ਆਤਮ-ਵਿਸ਼ਵਾਸ ਅਸੀਂ ਗ੍ਰਹਿਣ ਕਰ ਲੈਂਦੇ ਹਾਂ, ਉਹ ਜੀਵਨ ਦੇ ਹਰ ਪੜਾਅ ’ਚ ਸਾਡੇ ਨਾਲ ਚੱਲਦਾ ਹੈ।ਉਨ੍ਹਾਂ ਕਿਹਾ ਕਿ ਇਸੇ ਹੀ ਮੰਤਵ ਨੂੰ ਮੁੱਖ ਰੱਖਦਿਆਂ ਉਲੀਕਿਆ ਗਿਆ ਅੱਜ ਦਾ ਪ੍ਰੋਗਰਾਮ ਮਿਥੇ ਮਨੋਰਥ ਨੂੰ ਪੂਰਾ ਕਰਨ ’ਚ ਕਾਮਯਾਬ ਰਿਹਾ ਹੈ।
ਇਸ ਮੌਕੇ ਫੈਂਸੀ ਡਰੈਸ, ਰੈਂਪਵਾਕ, ਡਾਂਸ, ਕਵਿਤਾ ਗਾਇਨ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗ-ਬਿਰੰਗੀਆਂ ਪੁਸ਼ਾਕਾਂ ਪਾ ਕੇ ਪੂਰਨ ਆਤਮ-ਵਿਸ਼ਵਾਸ ਨਾਲ ਆਪਣੀਆਂ ਕਿਰਿਆਵਾਂ ਨੂੰ ਪੇਸ਼ ਕੀਤਾ।ਪ੍ਰਿੰ: ਗਿਲ ਨੇ ਅਕਾਦਮਿਕ ਖੇਤਰ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਉਨਾਂ ਨੇ ਬੱਚਿਆਂ ਦੇ ਮਾਪਿਆਂ ਅਤੇ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਪ੍ਰਾਇਮਰੀ ਵਿੰਗ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

 

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …