ਭੀਖੀ, 14 ਜਨਵਰੀ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਲੋਹੜੀ ਦਾ ਤਿਓਹਾਰ ਧੁਮ-ਧਾਮ ਨਾਲ ਮਨਾਇਆ ਗਿਆ।
ਲੋਹੜੀ ਦੇ ਇਸ ਸ਼ੁਭ ਅਵਸਰ ‘ਤੇ ਸਕੂਲ ਵਿੱਚ ਧੂਣੀ ਬਾਲੀ ਗਈ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਕੇੇ ਧੂਣੀ ਵਿੱਚ ਤਿਲ ਸੁੱਟ ਕੇ ਆਉਣ ਵਾਲੇ ਵਰ੍ਹੇ ‘ਚ ਸੁੱਖ ਸ਼ਾਂਤੀ ਲਈ ਕਾਮਨਾ ਕੀਤੀ ਗਈ।ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਲੋਹੜੀ ਦੁੱਲੇ ਭੱਟੀ ਦੀ ਕਥਾ ਅਤੇ ਮੌਸਮ ਤਬਦੀਲੀ ਨਾਲ ਸਬੰਧਤ ਹੈ।ਵਿਦਿਆਰਥਣਾਂ ਨੇ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਵਿਦਿਆਰਥੀਆਂ ਨੂੰ ਮੁੰਗਫਲੀਆਂ ਅਤੇ ਰਿਉੜੀਆਂ ਵੰਡੀਆਂ ਗਈਆਂ।
Check Also
ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਕਾਰੀਆਂ ਅਤੇ ਪੰਚਾਇਤਾਂ ਨਾਲ ਮੀਟਿੰਗ
ਅੰਮ੍ਰਿਤਸਰ, 1 ਅਗਸਤ ((ਪਂਜਾਬ ਪੋਸਟ ਬਿਊਰੋ) – ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) …
Punjab Post Daily Online Newspaper & Print Media