ਭੀਖੀ, 14 ਜਨਵਰੀ (ਕਮਲ ਜ਼ਿੰਦਲ) ਸਥਾਨਕ ਸ਼ਹਿਰ ਦੇ ਧਲੇਵਾਂ ਰੋੜ ਸਥਿਤ ਨੈਸ਼ਨਲ ਕਾਲਜ ਭੀਖੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ ਗਿਆ।ਸਮਾਗਮ ਦੀ ਸ਼ੂਰੂਆਤ ਕਾਲਜ ਦੇ ਚੇਅਰਮੈਨ ਹਰਬੰਸ ਦਾਸ ਬਾਵਾ ਅਤੇ ਬਿਕਰਮਜੀਤ ਬਾਵਾ ਸਮੂਹ, ਸਟਾਫ ਤੇ ਵਿਦਿਆਰਥੀਆਂ ਨੇ ਲੋਹੜੀ ਦੀ ਪਵਿੱਤਰ ਅਗਨੀ ਵਿਚ ਤਿਲ, ਗੁੜ, ਮੁੰਗਫਲੀ, ਰੇਵੜੀ ਪਾ ਕੇ ਕੀਤੀ।ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਲੈਕਚਰਾਰ ਅਤੇ ਕੇਅਰ ਟੇਕਰ ਗੁਰਤੇਜ ਸਿੰਘ ਪਿਥੋ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਲੋਹੜੀ ਉਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ, ਜੋ ਮਕਰ ਸੰਕ੍ਰਾਂਤੀ ਦੇ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ।ਮਕਰ ਸੰਕ੍ਰਾਂਤੀ ਦੀ ਰਾਤ ਸਮੇਂ ਖੁੱਲੀ ਜਗਾ ‘ਤੇ ਪਰਿਵਾਰ ਅਤੇ ਆਸਪਾਸ ਦੇ ਲੋਕ ਮਿਲ ਕੇ ਘੇਰਾ ਬਣਾ ਕੇ ਲੋਹੜੀ ਦੀ ਅੱਗ ਨੂੰ ਜਲਾਉਂਦੇ ਹਨ।ਉਹਨਾਂ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ।
ਇਸ ਮੌਕੇ ਕਾਲਜ ਸਟਾਫ ਤੇ ਵਿਦਿਆਰਥੀ ਪ੍ਰੋਫੈਸਰ ਸ਼ੰਟੀ ਸਿੰਗਲਾ, ਪ੍ਰੋਫੈਸਰ ਦੀਪਕ ਸਿੰਗਲਾ, ਪ੍ਰੋਫੈਸਰ ਅਵਤਾਰ ਸਿੰਘ, ਪ੍ਰੋਫੈਸਰ ਗੁਰਸੇਵਕ ਸਿੰਘ, ਸੁਖਚੈਨ ਸਿੰਘ ਅਤਲਾ, ਧਰਮ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ‘ਚ ਜਸ਼ਨ ਮਨਾਇਆ ਗਿਆ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਵਿਦਿਆਰਥੀਆਂ ਨੇ ਡਾ. …