Thursday, February 29, 2024

ਨਗਰ ਪੰਚਾਇਤ ਚੋਣਾਂ ਆਮ ਆਦਮੀ ਪਾਰਟੀ ਆਪਣੇ ਨਿਸ਼ਾਨ ‘ਤੇ ਲੜੇਗੀ – ਵਿਧਾਇਕ ਡਾ. ਸਿੰਗਲਾ

ਭੀਖੀ, 14 ਜਨਵਰੀ (ਕਮਲ ਜ਼ਿੰਦਲ) – ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਦੁਆਰਾ ਪਾਰਟੀ ਵਰਕਰਾਂ ਨਾਲ ਸ਼ਿਵ ਮੰਦਿਰ ਭੀਖੀ ਵਿਖੇ ਮੀਟਿੰਗ ਕੀਤੀ।ਇਸ ਦੌਰਾਨ ਉਨਾਂ ਨੇ ਪਾਰਟੀ ਵਰਕਰਾਂ ਨੂੰ ਆ ਰਹੀਆਂ ਨਗਰ ਪੰਚਾਇਤ ਦੀਆਂ ਚੋਣਾਂ ਲਈ ਲਾਮਬੰਦ ਕੀਤਾ।ਸਿੰਗਲਾ ਨੇ ਕਿਹਾ ਕਿ ਨਗਰ ਪੰਚਾਇਤ ਚੋਣਾਂ ਆਮ ਆਦਮੀ ਪਾਰਟੀ ਆਪਣੇ ਨਿਸ਼ਾਨ ‘ਤੇ ਲੜੇਗੀ ਉਨਾਂ ਨੇ ਸਾਰੇ ਵਰਕਰ ਨੂੰ ਤਨਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਮਾ. ਵਰਿੰਦਰ ਸੋਨੀ ਨੇ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਜਿਥੇ ਉਹਨਾਂ ਦੀ ਡਿਊਟੀ ਲਾਵੇਗੀ ਉਹ ਤਨਦੇਹੀ ਨਾਲ ਸੇਵਾ ਕਰਨਗੇ।ਇਸ ਮੌਕੇ ਸਿਕੰਦਰ ਸਿੰਘ, ਰਘਵੀਰ ਸਿੰਘ, ਗੁਰਜੰਟ ਸਿੰਘ, ਜਗਸੀਰ ਸਿੰਘ, ਹਰਬੰਤ ਸਿੰਘ, ਸੁੱਖਦੇਵ ਸਿੰਘ, ਮਾਣਕ ਸਿੰਘ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ, ਮਨੂੰ, ਰਿੰਕੂ, ਅਮਨ ਸੇਵੀ, ਬਬਲੀ, ਬਹਾਦਰ, ਜੱਗਾ ਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …