ਕੁੜੀਆਂ ਦੀ ਕਬੱਡੀ ਨੇ ਬੰਨਿਆ ਰੰਗ, ਜਿਲੇ ਭਰ ਵਿਚੋਂ ਪਹੁੰਚੇ ਖਿਡਾਰੀ ਤੇ ਪ੍ਰਿੰਸੀਪਲ

ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ) – ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਮਾਰਕੀਟ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਚੀਮਾ ਤੇ ਡੀ.ਈ.ਓ. ਸੈਕੰਡਰੀ ਅਮਰਦੀਪ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪੁੱਜੇ ।ਖੇਡਾਂ ਦੀ ਸ਼ੁਰੂਆਤ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ।ਲੜਕੇ-ਲੜਕੀਆਂ ਦੇ 14, 17, 19 ਸਾਲ ਵਰਗ ‘ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ ਤੇ ਵਿਦਿਆਰਥਣਾਂ ਦੀ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ ।ਇਸ ਮੌਕੇ ਚੇਅਰਮੈਨ ਸ: ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਉੱਪਰ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਕੂਲ ਸਟਾਫ਼ ਦੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਲੈਕਚਰਾਰ ਪ੍ਰਧਾਨ ਸੁਖਦੇਵ ਸਿੰਘ ਦਕੋਹਾ, ਪਿ?ੰਸੀਪਲ ਰਾਮਪਾਲ ਦਕੋਹਾ, ਡਿਪਟੀ ਡੀ.ਈ.ਓ. ਭਾਰਤ ਭੂਸ਼ਣ, ਡਾਇਰੈਕਟਰ ਨਰਿੰਦਰ ਸਿੰਘ ਵੀਲਾ ਬੱਜੂ, ਸਰਪੰਚ ਮਨਜੀਤ ਸਿੰਘ ਵਾੜੇ, ਸੁਖਦੇਵ ਸਿੰਘ ਦਕੋਹਾ ਪ੍ਰਧਾਨ, ਡਾ: ਕੁਲਦੀਪ ਸਿੰਘ ਭਿੰਡਰ, ਹਰਦੇਵ ਸਿੰਘ ਪੱਡਾ, ਪ੍ਰਧਾਨ ਸਵਿੰਦਰ ਸਿੰਘ ਵੀਲਾ ਬੱਜੂ, ਸਰਪੰਚ ਪ੍ਰੀਤਮ ਸਿੰਘ, ਪ੍ਰਭਜੋਤ ਸਿੰਘ ਕੰਡੀਲਾ, ਬਲਕਾਰ ਸਿੰਘ ਮੈਂਬਰ, ਹਰਬੰਸ ਸਿੰਘ ਮਢਿਆਲਾ, ਪ੍ਰਿੰਸੀਪਲ ਦਰਸ਼ਨ ਲਾਲ, ਸੂਬਾ ਸਿੰਘ ਖਹਿਰਾ, ਪ੍ਰਿੰਸੀਪਲ ਅਨੀਤਾ ਅਰੋੜਾ, ਪ੍ਰਿੰਸੀਪਲ ਰਣਜੀਤ ਅਰੋੜਾ ਧੰਦੋਈ, ਮੈਡਮ ਦਲਬੀਰ ਕੌਰ ਵੀਲਾ ਬੱਜੂ, ਹਰਦਿਆਲ ਸਿੰਘ ਭਾਮ, ਲੈਕਚਰਾਰ ਗੁਰਨਾਮ ਸਿੰਘ ਮੰਡ, ਬਲਵਿੰਦਰਪਾਲ ਸਿੰਘ ਪ੍ਰਿੰਸੀਪਲ, ਦਰਸ਼ਨ ਸਿੰਘ ਮਾੜੀ ਬੁਚੀਆਂ, ਪਲਵਿੰਦਰ ਸਿੰਘ ਰਾਜਾ, ਹਰਜਿੰਦਰ ਸਿੰਘ ਦਕੋਹਾ, ਨਰਿੰਦਰ ਸਿੰਘ ਜੈਤੋਸਰਜਾ, ਰਣਜੀਤ ਕੌਰ ਪ੍ਰਿੰਸੀਪਲ ਰਮਨਪ੍ਰੀਤ ਕੌਰ ਗੁਰਦਾਸਨੰਗਲ, ਪ੍ਰਿੰਸੀਪਲ ਜਸਬੀਰ ਕੌਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ, ਗੁਰਭੇਜ ਸਿੰਘ ਜੈਤੋਸਰਜਾ, ਕੋਚ ਅਸ਼ੋਕ ਕੁਮਾਰ ਡੀ ਪੀ ਧਰਮਪੁਰਾ ਬਟਾਲਾ, ਨਿਸਾ ਗੁਪਤਾ ਕੋਚ ਕਬੱਡੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਆਦਿ ਹਾਜ਼ਰ ਸਨ।ਇਹਨਾ ਮੈਚਾਂ ਦੌਰਾਨ ਸੁਖਦੇਵ ਸਿਘ ਦਕੋਹਾ ਵੱਲੋ ਕੀਤੀ ਕਮੇੈਟਰੀ ਨੇ ਸੱਭਿਆਚਾਰਕ ਮੇਲਿਆਂ ਦੀ ਯਾਦ ਨੂੰ ਚੇਤੇ ਕਰਵਾਇਆ।
Punjab Post Daily Online Newspaper & Print Media