ਭੀਖੀ, 10 ਫਰਵਰੀ (ਕਮਲ ਜ਼ਿੰਦਲ) – ਸ਼ਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿੱਚ ਸਮਰਪਣ ਦਿਹਾੜਾ ਮਨਾਇਆ ਗਿਆ।ਜਿਸ ਵਿੱਚ
ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ।ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਚਲਾਈ ਇਸ ਸਮਰਪਣ ਮੁਹਿੰਮ ਦਾ ਮਨੋਰਥ ਸਮਾਜ ਵਿੱਚ ਵੰਚਿਤ, ਪੜਾਈ ਤੋਂ ਖੁੰਝੇ ਬੱਚੇ ਅਤੇ ਮੁਢਲੀਆਂ ਲੋੜਾਂ ਪੂਰੀਆਂ ਨਾ ਕਰ ਸਕਣ ਵਾਲਿਆਂ ਦੀ ਸਹਾਇਤਾ ਕਰਨਾ ਹੈ।ਸਕੂਲ ਦੀ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਵੱਲੋਂ ਭੇਂਟ ਕੀਤੀ ਸਮਰਪਣ ਰਾਸ਼ੀ ਸਮਰਪਣ ਬਕਸੇ ਵਿੱਚ ਇਕੱਤਰ ਕੀਤੀ ਗਈ।ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਪਣਾ ਹਿੱਸਾ ਪਾਇਆ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਮਰਪਣ ਦਾ ਅਰਥ ਕਿਸੇ ਚੰਗੇ ਕਾਰਜ਼ ਲਈ ਆਪਣੀ ਤਿਲ ਫੁੱਲ ਭੇਟਾ ਅਰਪਣ ਕਰਨਾ ਹੈ।ਉਹਨਾਂ ਦੱਸਿਆ ਕਿ ਸਮਰਪਣ ਰਾਸ਼ੀ ਸਮਾਜਿਕ ਤੌਰ ‘ਤੇ ਵੰਚਿਤ ਬੱਚੇ, ਪੜਾਈ ਕਰਨ ਤੋਂ ਖੁੰਝੇ ਬੱਚੇ, ਸਮਾਜਿਕ ਅਸਮਾਨਤਾਵਾਂ ਦਾ ਸ਼ਿਕਾਰ ਅਤੇ ਮੁੱਢਲੀਆਂ ਲੋੜਾਂ ਦੀ ਪੂਰਤੀ ਤੋਂ ਖੁਣੇ ਬੱਚਿਆਂ ਦੇ ਵਿਕਾਸ ਅਤੇ ਉਹਨਾਂ ਨੂੰ ਸਮਾਜ ਵਿੱਚ ਦੂਸਰਿਆਂ ਦੇ ਸਮਾਨ ਕਰਨ ਲਈ ਖਰਚ ਕੀਤੀ ਜਾਂਦੀ ਹੈ, ਤਾਂ ਜੋ ਉਹ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਣ ਅਤੇ ਉਹਨਾਂ ਨੂੰ ਵੀ ਜਿੰਦਗੀ ਵਿੱਚ ਤਰੱਕੀ ਕਰਨ ਦਾ ਬਰਾਬਰ ਅਵਸਰ ਮਿਲੇ।ਉਹਨਾਂ ਦੱਸਿਆ ਕਿ ਸੰਮਤੀ ਵੱਲੋਂ ਚਲਾਏ ਜਾ ਰਹੇ ਸੰਸਕਾਰ ਕੇਂਦਰ ਇਸ ਕੰਮ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰਪਾਲ ਜ਼ਿੰਦਲ, ਸੀਨੀਅਰ ਮੀਤ ਪ੍ਰਧਾਨ ਬ੍ਰਿਜ ਲਾਲ, ਮੀਤ ਪ੍ਰਧਾਨ ਪ੍ਰਸ਼ੋਤਮ ਕੁਮਾਰ, ਮੈਨੇਜਰ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਅਸ਼ੋਕ ਜੈਨ, ਮੱਖਣ ਲਾਲ, ਰਕੇਸ਼ ਕੁਮਾਰ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media