Thursday, January 2, 2025

‘ਕਾਫ਼ਲਾ ਰਾਗ’ ਵੱਲੋਂ ਪ੍ਰਸਿੱਧ ਰੰਗਮੰਚ ਅਦਾਕਾਰਾ ਤੇ ਫਿਲਮੀ ਕਲਾਕਾਰ ਜਤਿੰਦਰ ਕੌਰ ਦਾ ਸਨਮਾਨ

ਅੰਮ੍ਰਿਤਸਰ, 10 ਫ਼ਰਵਰੀ (ਦੀਪ ਦਵਿੰਦਰ ਸਿੰਘ) – ਕਾਫ਼ਲਾ ਰਾਗ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਹਿਤਕ ਰਸਾਲੇ ਰਾਗ ਦੇ ਮੁੱਖ ਸੰਪਾਦਕ ਇੰਦਰਜੀਤ ਪੁਰੇਵਾਲ ਵਲੋਂ 51000/- ਰੁਪਏ ਦਾ ਪਲੇਠਾ ਰਾਗ ਸ਼ਬਦ ਸਨਮਾਨ ਫ਼ਿਲਮ ਅਤੇ ਰੰਗਮੰਚ ਅਦਾਕਾਰਾ ਤੇ ਫਿਲਮੀ ਕਲਾਕਾਰ ਸ੍ਰੀਮਤੀ ਜਤਿੰਦਰ ਕੌਰ ਨੂੰ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਪ੍ਰਦਾਨ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਤੋਂ ਇਲਾਵਾ ਜਤਿੰਦਰ ਬਰਾੜ (ਮੁਖੀ ਪੰਜਾਬ ਨਾਟਸ਼ਾਲਾ), ਡਾ. ਆਤਮ ਸਿੰਘ ਰੰਧਾਵਾ (ਮੁਖੀ ਪੰਜਾਬੀ ਵਿਭਾਗ ਖਾਲਸਾ ਕਾਲਜ), ਰੰਗਕਰਮੀ ਸੁਰੇਸ਼ ਪੰਡਿਤ, ਡਾ. ਪੀ.ਐਸ ਗਰੋਵਰ, ਪ੍ਰਸਿੱਧ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ ਅਤੇ ਫ਼ਿਲਮ ਤੇ ਰੰਗਮੰਚ ਅਦਾਕਾਰ ਹਰਦੀਪ ਗਿੱਲ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਰਾਗ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਸਿੰਘ ਅੋਲਖ ਨੇ ਰਾਗ ਦੇ ਸਫ਼ਰ ਅਤੇ ਮੈਗਜ਼ੀਨ ਵਲੋਂ ਕੀਤੇ ਗਏ ਮਾਨਾਂ ਸਨਮਾਨਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਕੇਵਲ ਧਾਲੀਵਾਲ ਨੇ ਕਿਹਾ ਕਿ ਜਤਿੰਦਰ ਕੌਰ ਇਕ ਯੁੱਗ, ਮਿਹਨਤ, ਸਫ਼ਰ ਅਤੇ ਬੁਲੰਦੀਆਂ ਦਾ ਨਾਂਅ ਹੈ।ਉਨ੍ਹਾਂ ਦੱਸਿਆ ਕਿ ਜਤਿੰਦਰ ਕੌਰ ਨੇ 1964 ਵਿੱਚ ਰੰਗਮੰਚ ਦਾ ਆਗਾਜ਼ ਕੀਤਾ ਸੀ, ਜੋ ਅੱਜ ਤੱਕ ਵੀ ਜ਼ਾਰੀ ਹੈ।ਪੰਜਾਬ ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਨੇ ਕਿਹਾ ਕਿ ਜਤਿੰਦਰ ਕੌਰ ਦਾ ਰੰਗਮੰਚ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜੋ ਕਿ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ।ਇੰਦਰਜੀਤ ਸਹਾਰਨ ਨੇ ਕਿਹਾ ਕਿ ਜਤਿੰਦਰ ਕੌਰ ਪੰਜਾਬੀ ਰੰਗਮੰਚ ਦੀ ਮਾਂ ਅਭਿਨੇਤਰੀ ਹੈ।ਡਾ. ਪੀ.ਐਸ ਗਰੋਵਰ ਨੇ ਕਿਹਾ ਕਿ ਜਤਿੰਦਰ ਕੌਰ ਨੇ ਜੋ ਯਾਦਗਾਰੀ ਅਦਾਕਾਰੀ ਕੀਤੀ ਹੈ ਉਸ ਵਾਸਤੇ ਉਹ ਪਦਮ ਸ਼੍ਰੀ ਪੁਰਸਕਾਰ ਦੇ ਹੱਕਦਾਰ ਹਨ।ਉੱਘੇ ਸ਼ਾਇਰ ਅਜਾਇਬ ਸਿੰਘ ਹੁੰਦਲ ਨੇ ਕਿਹਾ ਕਿ ਜਤਿੰਦਰ ਕੌਰ ਨੇ ਆਪਣੀ ਅਦਾਕਾਰੀ ਸਦਕਾ ਲੋਕਾਂ ਦੇ ਦਿਲਾਂ ਤੇ ਰਾਜ਼ ਕੀਤਾ ਹੈ।ਹਰਦੀਪ ਗਿੱਲ ਨੇ ਕਿਹਾ ਕਿ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕਲਾ ਨੂੰ ਦਿੱਤਾ ਹੈ ਅਤੇ ਲੋਕ ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਜੋੜੀ ਨੂੰ ਭੁੱਲ ਨਹੀਂ ਸਕਦੇ।
ਪ੍ਰੋ. ਪੀ.ਐਸ ਅਰੋੜਾ, ਸੁਰੇਸ਼ ਪੰਡਿਤ, ਅਦਾਕਾਰ ਸਤਿੰਦਰ ਕੌਰ, ਕੈਨੇਡਾ ਤੋਂ ਆਏ ਅਦਾਕਾਰਾ ਸੁੰਦਰਪਾਲ ਰਾਜਾਸਾਂਸੀ, ਡਾ. ਆਤਮ ਸਿੰਘ ਰੰਧਾਵਾ, ਅਮਰੀਕਾ ਤੋਂ ਆਏ ਪਰਮਜੀਤ ਸਿੰਘ ਪੰਮੀ, ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ) ਨੇ ਜਤਿੰਦਰ ਕੌਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆ।ਜਤਿੰਦਰ ਕੌਰ ਦੇ ਸਨਮਾਨ ਪੱਤਰ ਪੜ੍ਹਨ ਦੀ ਰਸਮ ਗੁਰਤੇਜ ਮਾਨ ਵਲੋਂ ਨਿਭਾਈ ਗਈ।ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਨੇ ਇਸ ਪ੍ਰੋਗਰਾਮ ਨੂੰ ਇਕ ਲੜੀ ਵਿੱਚ ਪਰੋ ਕੇ ਰੱਖਿਆ।
ਇਸ ਮੌਕੇ ’ਤੇ ਗੁਲਸ਼ਨ ਸੱਗੀ, ਡਾ. ਮੋਹਨ ਬੇਗੋਵਾਲ, ਰੇਣੂ ਸਿੰਘ, ਰਾਜ ਚੁਗਾਵਾਂ, ਰਮੇਸ਼ ਕੁਮਾਰ ਜਾਨੂ, ਹਰਜਿੰਦਰ ਕੌਰ ਔਲਖ, ਵਿਪਨ ਧਵਨ, ਸਰਬਜੀਤ ਲਾਡਾ, ਹਰਜੀਤ ਸਿੰਘ ਗੋਰਵਰ, ਮਨਪ੍ਰੀਤ ਸੋਹਲ ਆਦਿ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।

 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਨਵੇਂ ਸਾਲ 2025 ਮੌਕੇ ’ਤੇ ਵੈਦਿਕ ਹਵਨ ਯੱਗ ਦਾ ਆਯੋਜਨ

ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ) – ਬੀ.ਕੇ ਡੀ.ਏ.ਵੀ ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਕਾਲਜ …