ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਧਨਾਢਾਂ ਵਲੋਂ ਕੀਤੇ ਕਤਲ ਸਬੰਧੀ ਥਾਣਾ ਛਾਜਲੀ ਜਿਲ੍ਹਾ ਸੰਗਰੁਰ ਦਾ ਘਿਰਾਓ ਕੀਤਾ।ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਪਿੰਡ ਗੁੱਜਰਾਂ ਜਿਲ੍ਹਾ ਸੰਗਰੂਰ ਦੀ ਹੈ।ਉਹਨਾਂ ਦੇ ਦੱਸਣ ਮੁਤਾਬਿਕ ਪਿੰਡ ਦੇ ਹੀ ਧਨਾਢਾਂ ਵਲੋਂ ਗਰੀਬ ਪਰਿਵਾਰ ਦੇ ਦੋ ਨੌਜਵਾਨ ਮੁੰਡਿਆਂ ਦੀ ਕੁੱਟਮਾਰ ਤੇ ਤਸ਼ੱਦਦ ਕੀਤਾ ਗਿਆ।ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਦਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।ਮ੍ਰਿਤਕ ਦਾ ਨਾਮ ਬੂਟਾ ਸਿੰਘ ਤੇ ਜ਼ਖਮੀ ਨੌਜਵਾਨ ਦਾ ਨਾਮ ਦਮਨਜੀਤ ਸਿੰਘ ਹੈ।ਜੋ ਕਿ ਐਸ.ਸੀ ਭਾਈਚਾਰੇ ਨਾਲ ਸੰਬਧ ਰੱਖਦੇ ਹਨ।ਉਹ ਰੋਜ਼ਾਨਾ ਦੀ ਤਰ੍ਹਾਂ ਬੱਕਰੀਆ ਚਾਰਨ ਖੇਤਾਂ ਵੱਲ ਗੇ ਗਏ ਸਨ।ਜਦੋਂ ਸ਼ਾਮ ਨੂੰ ਘਰ ਪਰਤਣ ਦਾ ਸਮਾਂ ਹੋਇਆ ਤਾਂ ਮੂੰਹ ਹਨ੍ਹੇਰਾ ਹੋਣ ਕਾਰਨ ਉਹਨਾਂ ਦੀ ਇੱਕ ਬੱਕਰੀ ਖੇਤਾਂ ਵਿੱਚ ਰਹਿ ਗਈ, ਜੋ ਧਨਾਢ ਲੋਕਾਂ ਨੇ ਫੜ ਕੇ ਆਪਣੇ ਘਰ ਬੰਨ ਲਈ। ਜਦੋਂ ਇਹਨਾਂ ਦੋਵੇਂ ਨੌਜਵਾਨਾਂ ਨੇ ਪਹਿਚਾਣ ਕਰਕੇ ਆਪਣੀ ਬੱਕਰੀ ਵਾਪਸ ਮੰਗੀ ਤਾਂ ਧਨਾਢ ਪਰਿਵਾਰ ਨੇ ਇਹਨਾਂ ‘ਤੇ ਤੇਜ਼ ਹਥਿਆਰਾਂ ਨਾਲ ਗਾਲੀ ਗਲੋਚ ਕਰਦੇ ਹਮਲਾ ਕਰ ਦਿੱਤਾ ਤੇ ਦੋਵਾਂ ਨੌਜਵਾਨਾਂ ਨੂੰ ਪੂਰੀ ਤਰਾਂ ਕੁੱਟਮਾਰ ਕਰ ਕੇ ਪਿੰਡ ਦੀ ਫਿਰਨੀ ‘ਤੇ ਸੁਟ ਦਿੱਤਾ। ਜਿਸ ਤੋਂ ਬਾਅਦ ਐਸ.ਸੀ ਭਰਾਵਾਂ ਨੇ ਇਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਬੂਟਾ ਸਿੰਘ ਨੂੰ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦੇ ਦਿੱਤਾ ਤੇ ਦਮਨਜੀਤ ਸਿੰਘ ਨੂੰ ਡਾਕਟਰੀ ਸਹਾਇਤਾ ਦੇ ਕੇ ਬਚਾ ਲਿਆ ਗਿਆ।ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨ੍ਹੇ ਮਜ਼ਦੂਰ ਜਥੇਬੰਦੀ ਦੇ ਸਹਿਯੋਗ ਨਾਲ ਪ੍ਰਸ਼ਾਸਨ ਦਾ ਪਿੱਟ-ਸਿਆਪਾ ਕੀਤਾ ਤੇ ਦੋਸ਼ੀਆਂ ਖਿਲਾਫ ਐਸ.ਸੀ ਐਕਟ ਅਤੇ ਹੋਰ ਧਾਰਾਵਾਂ ਨਾਲ ਮਾਮਲਾ ਦਰਜ਼ ਕਰਵਾਇਆ।
ਇਸ ਮੌਕੇ ਲਖਵੀਰ ਸਿੰਘ ਗੁਜਰਾਂ, ਪ੍ਰੇਮ ਸਿੰਘ ਕੋਟੜਾ, ਸਤਗੁਰ ਸਿੰਘ, ਮੰਗਤ ਸਿੰਘ, ਸੰਦੀਪ ਸਿੰਘ, ਧਰਮਪਾਲ ਸਿੰਘ ਲਹਿਰਾ, ਗੁਰਮੀਤ ਕੌਰ, ਸ਼ਿੰਦਰ ਕੌਰ, ਰਾਜ ਕੌਰ ਆਦਿ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਨਵੇਂ ਸਾਲ 2025 ਮੌਕੇ ’ਤੇ ਵੈਦਿਕ ਹਵਨ ਯੱਗ ਦਾ ਆਯੋਜਨ
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ) – ਬੀ.ਕੇ ਡੀ.ਏ.ਵੀ ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਕਾਲਜ …