ਮੁੱਖ ਮਹਿਮਾਨ ਸ਼ਾਇਰ ਨੀਰਵ ਤੇ ਕਵੀ ਦਰਬਾਰ ਹੋਣਗੇ ਸਮਾਗਮ ਦਾ ਮੱਖ ਅਕਰਸ਼ਨ – ਕਹਾਣੀਕਾਰ ਸੁਖਜੀਤ
ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਪੰਜਾਬੀ ਸਾਹਿਤ ਦੀ ਚਿਣਗ ਪੈਦਾ ਕਰਨ ਲਈ ਸਾਹਿਤ ਸਭਾਵਾਂ ਵੱਖ-
ਵੱਖ ਤਰ੍ਹਾਂ ਦੇ ਸਾਹਿਤਕ ਸਮਾਗਮ ਰਚਾ ਕੇ ਸਾਹਿਤਕ ਮਾਦਾ ਰੱਖਣ ਵਾਲੇ ਨੌਜਵਾਨਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਸ਼ਾਮਲ ਕਰਨ ਦਾ ਯਤਨ ਕਰ ਰਹੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਤ ਸਭਾ ਸਮਰਾਲਾ ਦੇ ਚੇਅਰਮੈਨ ਪ੍ਰਸਿੱਧ ਕਹਾਣੀਕਾਰ ਸੁਖਜੀਤ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਅੱਗੇ ਦੱਸਿਆ ਕਿ ਸਾਹਿਤ ਸਭਾ ਸਮਰਾਲਾ 19 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਰੂਬਰੂ ਸਮਾਗਮ ਅਤੇ ਕਵੀ ਦਰਬਾਰ ਕਰਵਾ ਰਹੀ ਹੈ।ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਡਾ. ਸੁਰਜੀਤ ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀ: ਪਟਿਆਲਾ ਨਾਲ ਰੂਬਰੂ ਕੀਤਾ ਜਾ ਰਿਹਾ ਹੈ।ਮੁੱਖ ਮਹਿਮਾਨ ਵਜੋਂ ਵਿਲੱਖਣ ਸ਼ਾਇਰ ਸਵਾਮੀ ਅੰਤਰ ਨੀਰਵ ਸ਼ਿਰਕਤ ਕਰ ਰਹੇ ਹਨ।ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਗੁਰਇਕਬਾਲ ਜਨ: ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਨਾ, ਡਾ. ਯੋਗਰਾਜ ਪੰਜਾਬ ਯੂਨੀ: ਚੰਡੀਗੜ੍ਹ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਡਾ. ਬਲਦੇਵ ਧਾਲੀਵਾਲ ਉਘੇ ਕਹਾਣੀਕਾਰ ਅਤੇ ਪ੍ਰਸਿੱਧ ਆਲੋਚਕ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਪੁੱਜ ਰਹੇ ਹਨ।ਸਮਾਗਮ ਦੇ ਦੂਸਰੇ ਚਰਨ ਵਿੱਚ ਕਵੀ ਦਰਬਾਰ ਹੋਵੇਗਾ ਜਿਸ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ ਸੰਦੀਪ ਸ਼ਰਮਾ ਕਰਨਗੇ। ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਬਲਵਿੰਦਰ ਸੰਧੂ, ਪ੍ਰਭਜੋਤ ਸੋਹੀ, ਡਾ. ਜਲੌਰ ਸਿੰਘ ਖੀਵਾ, ਪਾਲੀ ਖਾਦਿਮ, ਅਸ਼ਵਨੀ ਬਾਗੜੀਆਂ ਆਪਣਾ ਕਲਾਮ ਪੇਸ਼ ਕਰਨਗੇ।ਉਨ੍ਹਾਂ ਇਸ ਵੱਡੇ ਸਾਹਿਤਕ ਸਮਾਗਮ ਵਿੱਚ ਸਮਰਾਲਾ ਇਲਾਕੇ ਦੇ ਸਾਹਿਤਕ ਮੱਸ ਰੱਖਣ ਵਾਲੇ ਸਰੋਤਿਆਂ ਅਤੇ ਸਾਹਿਤਕਾਰਾਂ ਨੂੰ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨ ਸਮਰਾਲਾ, ਡਾ. ਸੁਖਪਾਲ ਕੌਰ, ਯਤਿੰਦਰ ਕੌਰ ਮਾਹਲ, ਲਖਵਿੰਦਰਪਾਲ ਸਿੰਘ ਖਾਲਸਾ, ਮਾ. ਪੁਖਰਾਜ ਸਿੰਘ, ਇੰਦਰਜੀਤ ਸਿੰਘ ਕੰਗ, ਸੰਦੀਪ ਸਮਰਾਲਾ, ਮਨਦੀਪ ਸਿੰਘ ਡਡਿਆਣਾ, ਗੁਰਦੀਪ ਮਹੌਣ, ਤਰਨ ਬੱਲ ਆਦਿ ਹਾਜਰ ਸਨ।
Punjab Post Daily Online Newspaper & Print Media