Friday, March 28, 2025

ਖ਼ਾਲਸਾ ਕਾਲਜ ਵੁਮੈਨ ਦੀ ਖਿਡਾਰਣ ਦਾ ਇੰਟਰ ਯੂਨੀਵਰਸਿਟੀ ਰੇਸ ਮੁਕਾਬਲੇ ’ਚ ਅਹਿਮ ਸਥਾਨ

ਅੰਮ੍ਰਿਤਸਰ, 15 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਐਥਲੈਟਿਕ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਐਥਲੈਟਿਕ ਅੰਤਰ-ਕਾਲਜ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਲਜ ਦੀ ਖਿਡਾਰਨ ਕਵਲਜੀਤ ਕੌਰ ਨੇ ਓਡੀਸ਼ਾ ’ਚ ਆਯੋਜਿਤ ਆਲ ਇੰਡੀ ਨੌਰਥ ਈਸਟ ਜ਼ੋਨ ਇੰਟਰ ਯੂਨੀਵਰਸਿਟੀ ਰੇਸ ਮੁਕਾਬਲੇ ’ਚ ਭਾਗ ਲਿਆ।ਜਿਸ ਵਿੱਚ ਉਸ ਨੇ 4¿400 ਐਮ ਰਿਲੇਅ ਰੇਸ ’ਚ ਪਹਿਲਾ ਸਥਾਨ ਅਤੇ 100 ਐਮ ਹਰਡਲਜ਼ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਲਈ ਵੀ ਕੁਆਲੀਫਾਈ ਕੀਤਾ।ਉਨ੍ਹਾਂ ਨੇ ਕੋਚ ਅਤੇ ਅਧਿਆਪਕ ਨੂੰ ਵਧਾਈ ਦਿੰਦਿਆਂ ਖਿਡਾਰਣ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …