ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਫੋਰਟਿਸ ਹਸਪਤਾਲ ਦੇ ਜੁਆਇੰਟ ਰਿਪਲੇਸਮੈਂਟ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ.
ਮੋਹਿਤ ਅਰੋੜਾ ਨੇ ਸਿਆਟਲ ‘ਚ ਰਹਿਣ ਵਾਲੇ 71 ਸਾਲਾ ਸੁਰਜੀਤ ਰੇਖੀ ‘ਤੇ ਸਮਾਰਟ (ਸਿਲਾਈ ਰਹਿਤ, ਘੱਟ ਤੋਂ ਘੱਟ ਇਨਵੇਸਿਵ, ਸਟੀਕ ਅਤੇ ਭਰੋਸੇਯੋਗ) ਗੋਡੇ ਬਦਲਣ ਦੀ ਤਕਨੀਕ ਵਰਤੀ ਹੈ। ਗੋਡਿਆਂ ਦੀ ਸਮੱਸਿਆ ਕਾਰਨ ਸੁਰਜੀਤ ਰੇਖੀ ਤੁਰਨ-ਫਿਰਨ ਵਿੱਚ ਮੁਸ਼ਕਲ ਆਈ ਸੀ।ਆਪਣੇ ਘਰ ਅੰਮ੍ਰਿਤਸਰ ਪਹੁੰਚਣ ‘ਤੇ ਉਸ ਨੇ ਇਸ ਸਮਾਰਟ ਤਕਨੀਕ ਬਾਰੇ ਸੁਣਿਆ ਅਤੇ ਡਾਕਟਰੀ ਜਾਂਚ ਤੋਂ ਬਾਅਦ ਡਾ. ਅਰੋੜਾ ਨੇ ਉਨ੍ਹਾਂ ਨੂੰ ਬਿਨਾਂ ਟਾਂਕੇ ਦੇ ਸਮਾਰਟ ਤਕਨੀਕ ਨਾਲ ਦੋਵੇਂ ਗੋਡਿਆਂ ਦੇ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ।ਸਰਜਰੀ ਦੇ ਦੌਰਾਨ ਤੇ ਬਾਅਦ ਵਿੱਚ ਮਰੀਜ਼ ਨੂੰ ਕੋਈ ਦਰਦ ਨਹੀਂ ਹੋਇਆ, ਅਤੇ ਉਸ ਨੇ ਸਰਜਰੀ ਦੇ ਇੱਕ ਦਿਨ ਦੇ ਅੰਦਰ ਆਰਾਮ ਨਾਲ ਚੱਲਣਾ ਸ਼ੁਰੂ ਕਰ ਦਿੱਤਾ।ਡਾ. ਅਰੋੜਾ ਹੁਣ ਤੱਕ ਸਮਾਰਟ ਵਿਧੀ ਤੇ ਰਵਾਇਤੀ ਗੋਡੇ ਬਦਲਣ ਦੀਆਂ ਸਰਜਰੀਆਂ ਨਾਲ 500 ਤੋਂ ਵੱਧ ਸਫਲ ਸਰਜਰੀਆਂ ਕਰ ਚੁੱਕੇ ਹਨ।
ਸਮਾਰਟ ਗੋਡੇ ਬਦਲਣ ਦੀ ਤਕਨੀਕ ਦੇ ਇਨੋਵੇਟਰ ਤੇ ਪੇਟੈਂਟ ਹੋਲਡਰ ਡਾ. ਮੋਹਿਤ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਤਕਨੀਕ ਪੁਰਾਣੇ ਅਤੇ ਜਿਆਦਾ ਭਾਰ ਵਾਲੇ ਮਰੀਜ਼ਾਂ ਲਈ ਜੋੜ ਬਦਲਣ ਦੀ ਵਿਧੀ, ਖੂਨ ਵਗਣ, ਦਰਦ ਮੁਕਤ ਅਤੇ ਤੇਜ਼ੀ ਨਾਲ ਠੀਕ ਹੋਣ ਦੀ ਸਟੀਕਤਾ ਕਾਰਨ ਇਕ ਆਦਰਸ਼ ਤਕਨੀਕ ਸਾਬਤ ਹੋਵੇਗੀ।ਰਵਾਇਤੀ ਸਰਜਰੀ ਦੇ ਉਲਟ, ਸਮਾਰਟ ਵਿਧੀ ਮਾਸਪੇਸ਼ੀਆਂ ਨੂੰ ਨਹੀਂ ਕੱਟਦੀ, ਜਿਸ ਕਰਕੇ ਖੂਨ ਦਾ ਵਹਾਅ ਬਹੁਤ ਘੱਟ ਹੁੰਦਾ ਹੈ।ਸਰਜਰੀ ਤੋਂ ਤਿੰਨ ਦਿਨ ਬਾਅਦ ਹੀ ਮਰੀਜ਼ ਸ਼ਾਵਰ ਲੈ ਸਕਦਾ ਹੈ, ਘਰ ਦੇ ਕੰਮ ਕਰ ਸਕਦਾ ਹੈ ਅਤੇ ਉਸ ਦਾ ਗੋਡਾ ਸਾਰੀ ਉਮਰ ਠੀਕ ਹੋ ਜਾਂਦਾ ਹੈ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media