Saturday, January 31, 2026

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਸੰਬੰਧ ਵਿੱਚ ਸੋਭਾ ਯਾਤਰਾ ਅੱਜ

ਸਭ ਧਰਮਾਂ ਦੇ ਲੋਕ ਹੋਣਗੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ

PPN1612201427

ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬੁੱਧਵਾਰ ਨੁੰ ਇਕ ਵਿਸ਼ਾਲ ਸ਼ੋਭਾ ਯਾਤਰਾ ਬਿਸ਼ਪ ਹਾਉਸ ਟੇਲਰ ਰੋਡ ਤੋ ਦੋਪਿਹਰ 2 ਵੱਜੇ ਸੁਰੂ ਹੋਵੇਗੀ ਜਿਸ ਵਿੱਚ ਸਾਰੇ ਧਰਮਿਕ ਗੁਰੂ ਮੈਟਰੋਪੋਲੀਟਨ ਇੰਡੀਆ ਬਿਸ਼ਪ ਡਾ. ਰੋਕਸ ਬਰਨਾਬਾਸ ਸੰਧੂ ਤੇ ਧਰਮ ਯੂਧ ਮੋਰਚੇ ਦੇ ਆਗੂਆਂ ਤੋ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ, ਅੰਮ੍ਰਿਤਸਰ ਦੇ ਨਾਲ ਸੰਬਧਿਤ ਐਮ ਐਲ ਏ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰੀ ਭਰਨਗੀਆਂ। ਕ੍ਰਿਸ਼ਚਨ ਧਰਮ ਯੁੱਧ ਮੋਰਚਾ ਦੇ ਰਾਸ਼ਟਰੀ ਚੇਅਰਮੈਨ ਜਸਪਾਲ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਪੁਰੇ ਵਿਸ਼ਵ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਸੌਭਾ ਯਾਤਰਾ ਵਿੱਚ ਸਭ ਧਰਮਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ। ਉਨਾਂ੍ਹ ਪ੍ਰਭੂ ਯਿਸੂ ਦੇ ਜਨਮ ਦਿਨ ਦੀ ਸੋਭਾ ਯਾਤਰਾ ਵਿੱਚ ਬੱਚੇ ਧਾਰਮਿਕ ਗੁਨਗਾਣ ਕਰਦੇ ਹੋਏ ਸ਼ਹਿਰ ਵਾਸੀਆ ਨੂੰ ਨਵੇਂ ਸਾਲ ਤੇ ਪ੍ਰਭੂ ਯਿਸੂ ਜੀ ਦੇ ਜਨਮ ਦਿਨ ਦੀ ਵਧਾਈ ਦੇਣਗੇ।ਉਨਾਂ੍ਹ ਕਿਹਾ ਕਿ ਬੱਚਿਆ ਨੂੰ ਉਤਸ਼ਾਹਿਤ ਕਰਕੇ ਧਾਰਮਿਕ ਗੀਤਾਂ ਦੇ ਮੁਕਾਬਲੇ ਕਰਵਾ ਕੇ ਇਨਾਮ ਵੀ ਦਿੱਤੇ ਜਾਣਗੇ।ਇਸ ਮੋਕੇ ਹੋਰਨਾਂ ਤੋ ਇਲਾਵਾ ਭਾਜਪਾ ਐਸ,ਸੀ ਮੋਰਚਾ ਦੇ ਸੈਕਟਰੀ ਸੁਰਿੰਦਰ ਕੁਮਾਰ ਟਿੰਕੂ, ਮੋਹਨ ਲਾਲ ਪਹਿਲਵਾਨ, ਪੂਰਨ ਸਫਰੀ, ਸੰਨੀ ਵਿਕਟਰ, ਯੂਨਸ ਮਸੀਹ, ਮਨੋਜ ਪਹਿਲਵਾਨ, ਪਾਦਰੀ ਜੇਮਲ ਮਸੀਹ, ਪਾਦਰੀ ਰਾਜਪਾਲ ਮਸੀਹ ਆਦਿ ਸਾਮਿਲ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply