Friday, March 28, 2025

ਅਖੰਡ ਪਾਠੀ ਸਿੰਘਾਂ ਵੱਲੋਂ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ

ਨੋਜਵਾਨ ਪੀੜੀ ਖੇਡਾਂ ਲਈ ਉਤਸ਼ਾਹਿਤ ਹੋਵੇ ਸੰਤ ਚਰਨਜੀਤ ਸਿੰਘ

PPN1612201426

ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ)- ਅੱਜ ਡੇਰਾ ਬਾਬਾ ਬਿਧੀ ਚੰਦ ਜੀ ਚਾਟੀਵਿੰਡ ਗੇਟ ਵਿਖੇ ਸਮੂਹ ਅਖੰਡਪਾਠੀ ਸਿੰਘ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਅਤੇ ਸ਼ੀ੍ਰ ਦਰਬਾਰ ਸਾਹਿਬ ਵੱਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੈਂਬਰ ਸ਼ੋ੍ਰਮਣੀ ਕਮੇਟੀ ਅਤੇ ਮੁੱਖੀ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ, ਸੰਤ ਚਰਨਜੀਤ ਸਿੰਘ ਵਿਸ਼ੇਸ਼ ਤੋਰ ਤੇ ਹਾਜਰ ਹੋਏ।ਇਸ ਮੋਕੇ ਭਾਈ ਅਵਤਾਰ ਸਿੰਘ ਖਾਲਸਾ, ਅਰਜਨ ਸਿੰਘ ਪੁਰਬਾ, ਸੁਰਿੰਦਰ ਸਿੰਘ ਸੋਢੀ, ਬਾਬਾ ਪਰਮਜੀਤ ਸਿੰਘ ਮੂਲੇਚੱਕ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ।ਸਮੂਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਚਰਨਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਕੰਮ ਕਰਨ ਅਤੇ ਨੋਜਵਾਨ ਪੀੜੀ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਵੇ ਤਾਂ ਜੋ ਉਹ ਚੰਗੇ ਸਮਾਜ ਦੀ ਸਿਰਜਨਾ ਅਤੇ ਕੌਮ ਪ੍ਰਤੀ ਆਪਣੀਆਂ ਸੇਵਾਵਾ ਨਿਭਾਅ ਸਕਣ ।ਸੰਤ ਬਾਬਾ ਚਰਨਜੀਤ ਸਿੰਘ ਨੂੰ ਚੇਅਰਮੈਨ ਭਾਈ ਅਵਤਾਰ ਸਿੰਘ ਖਾਲਸਾ ਤੇ ਹੋਰਨਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਮੇਜਰ ਸਿੰਘ ਡੇਰਾ, ਭੁਪਿੰਦਰ ਸਿੰਘ, ਮਨਜੀਤ ਸਿੰਘ ਗਿੱਲ, ਫੁਲਜੀਤ ਸਿੰਘ ਵਰਪਾਲ, ਉਪਕਾਰ ਸਿੰਘ, ਗੁਰਜੰਟ ਸਿੰਘ, ਪਰਮਜੀਤ ਸਿੰਘ ਮੇਗੋਵਾਲ, ਬਾਬਾ ਬਲਜਿੰਦਰ ਸਿੰਘ ਤਾਜੋਵਾਲ, ਹਰਪਾਲ ਸਿੰਘ ਭੂਰਾ, ਅਮਰੀਕ ਸਿੰਘ ਖਹਿਰਾ, ਜਗਬੀਰ ਸਿੰਘ ਬਾਦਲ, ਹਰਪਾਲ ਸਿੰਘ ਝੀਤਾ, ਸੁਖਦੇਵ ਸਿੰਘ, ਸ਼ਿਵਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply