Thursday, June 18, 2026

ਅਮਨ ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਲਈ ਪੁਲੀਸ ਦਾ ਸਾਥ ਦੇਣ ਲੋਕ – ਏ.ਸੀ.ਪੀ ਪੂਰਬੀ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਚੌਕ ਸਥਿਤ ਥਾਣਾ ਬੀ-ਡਵੀਜ਼ਨ ਦੇ ਸਾਹਮਣੇ ਏ.ਸੀ.ਪੀ ਪੂਰਬੀ ਜੀ.ਐਸ ਸਹੋਤਾ ਦੀ ਅਗਵਾਈ ਹੇਠ ਵਾਹਣਾਂ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਗੱਡੀਆਂ ਦੇ ਕਾਲੇ ਸ਼ੀਸ਼ਿਆਂ ਤੋਂ ਫਿਲਮਾਂ ਅਤੇ ਜਾਲੀਆਂ ਹਟਾਈਆਂ ਗਈਆਂ।ਇਸ ਤੋਂ ਇਲਾਵਾ ਟ੍ਰਿਪਲ ਰਾਈਡਿੰਗ, ਆਰ.ਸੀ, ਤੇ ਡਰਾਈਵਿੰਗ ਲਾਈਸੈਂਸ ਨਾ ਹੋਣ ਅਤੇ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਵਾਹਣ ਚਾਲਕਾਂ ਦੇ ਚਲਾਣ ਕੱਟੇ ਗਏ।ਏ.ਸੀ.ਪੀ ਪੂਰਬੀ ਜੀ.ਐਸ ਸਹੋਤਾ ਨੇ ਚਾਰ ਪਹੀਆ ਵਾਹਣਾਂ ਦੀਆਂ ਡਿੱਕੀਆਂ ਖੁੱਲਵਾ ਕੇ ਬਾਰੀਕੀ ਨਾਲ ਚੈਕਿੰਗ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ‘ਤੇ ਅਜਿਹੀ ਚੈਕਿੰਗ ਅਕਸਰ ਕੀਤੀ ਜਾਂਦੀ ਹੈ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਅਤੇ ਸਦਭਾਵਨਾ ਕਾਇਮ ਰੱਖਣ ਲਈ ਪੁਲੀਸ ਦਾ ਸਾਥ ਦੇਣ।ਇਸ ਮੌਕੇ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਮੌਜ਼ੂਦ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …