ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ੁਦਮੁਖਤਿਆਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਨੂੰ ਮੈਸਾਂ ਅਤੇ ਕੰਟੀਨਾਂ ’ਚ ਖਾਣ-ਪੀਣ
ਦੇ ਉਚ-ਮਿਆਰੀ ਖਾਣੇ ਕਾਰਨ ‘ਈਟ ਰਾਈਟ ਕੈਂਪਸ’ ਵਜੋਂ ਸਰਟੀਫਿਕੇਟ ਦਿੱਤਾ ਗਿਆ ਹੈ।ਇਹ ਸਰਟੀਫਿਕੇਟ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਫ਼.ਐਸ.ਐਸ.ਏ.ਆਈ) ਅਤੇ ਫ਼ੂਡ ਸੇਫ਼ਟੀ ਵਿਭਾਗ ਅੰਮ੍ਰਿਤਸਰ ਵੱਲੋਂ ਖਾਣ-ਪੀਣ ਦੀ ਕੁਆਲਟੀ ਲਈ ਜਾਰੀ ਕੀਤਾ ਗਿਆ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਸਰਟੀਫਿਕੇਟ ਮੁਤਾਬਕ ਈਟ ਰਾਈਟ ਕੈਂਪਸ ਸਬੰਧੀ ਖਾਣ-ਪੀਣ ਦੀਆਂ ਵਸਤਾਂ ਦੀ ਉੱਚ ਕੁਆਲਟੀ, ਕੁਕਿੰਗ ਦਾ ਮਿਆਰ ਤੇ ਕੰਟੀਨ ਅਤੇ ਮੈਸ ਦੀ ਸਾਫ-ਸਫਾਈ, ਸਟਾਫ ਦੀ ਸਵੱਛਤਾ ਅਤੇ ਸਾਜੋ ਸਾਮਾਨ (ਭਾਂਡੇ, ਕਾਉਟਰ-ਰਸੋਈ ਵਗੈਰਾ) ਦੀ ਕੁਆਲਟੀ ਤੇ ਸਵੱਛਤਾ ਆਦਿ ਮੁੱਖ ਪੰਜ ਗੱਲਾਂ ਵਿਸ਼ੇਸ ਹਨ।ਉਨ੍ਹਾਂ ਕਿਹਾ ਕਿ ਇਸ ਸਰਟੀਫਿਕੇਟ ਦੀ ਮਿਆਦ 28 ਮਾਰਚ 2023 ਤੋਂ 27 ਮਾਰਚ 2025 ਤੱਕ 2 ਸਾਲ ਲਈ ਹੈ।ਇਸ ਉਪਲਬੱਧੀ ’ਤੇ ਡਾ. ਮਹਿਲ ਸਿੰਘ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵੀ ਮੁਬਾਰਕਬਾਦ ਦਿੱਤੀ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ ਨੇ ਉਕਤ ਸਰਟੀਫ਼ਿਕੇਟ ਪ੍ਰਾਪਤ ਹੋਣ ’ਤੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੂੰ ਮੁਬਾਰਕ ਦਿੱਤੀ।ਇਸ ਮੌਕੇ ਪ੍ਰੋ: ਤਮਿੰਦਰ ਸਿੰਘ ਭਾਟੀਆ, ਵਰਕਸ ਵਿਭਾਗ ਤੋਂ ਐਨ.ਕੇ ਸ਼ਰਮਾ ਵੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media