ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਜੰਗਲਾਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵਾਤਾਵਰਣ ਸੰਭਾਲ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਲੈਕਚਰ ’ਚ ਜੰਗਲਾਤ ਵਿਭਾਗ ਪੰਜਾਬ ਦੇ ਡੀ.ਐਫ.ਓ ਜਰਨੈਲ ਸਿੰਘ ਬਾਠ ਨੇ ਮੁੱਖ ਮਹਿਮਾਨ, ਹਰਿਆਵਲ ਮੰਚ ਪੰਜਾਬ ਨਾਲ ਜੁੜੇ ਇੰਜ. ਦਲਜੀਤ ਸਿੰਘ ਕੋਹਲੀ, ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਸੰਜੀਵ ਕੁਮਾਰ ਅਤੇ ਬਲਾਕ ਅਫ਼ਸਰ ਕੁਲਤਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਪੌਦਾ ਭੇਂਟ ਕਰ ਕੇ ‘ਜੀ ਆਇਆਂ’ ਕਿਹਾ।
ਇਸ ਲੈਕਚਰ ਦੇ ਮੁੱਖ ਬੁਲਾਰੇ ਬਾਠ ਨੇ ਘਟ ਰਹੇ ਜੰਗਲਾਂ ਤੇ ਰੁੱਖਾਂ ਦੀ ਵਧ ਰਹੀ ਕਟਾਈ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਜੋਕੀ ਪੀੜ੍ਹੀ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣੂ ਕਰਵਾਇਆ।ਦਲਜੀਤ ਕੋਹਲੀ ਨੇ ਵਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਤੇ ਮਨੁੱਖੀ ਸਿਹਤ ਨੂੰ ਹੋ ਰਹੇ ਨੁਕਸਾਨ ਤੋਂ ਜਾਣੂ ਕਰਵਾਇਆ।ਬਾਠ ਨੇ ਡਾ. ਸੁਰਿੰਦਰ ਕੌਰ ਤੇ ਇੰਜ. ਕੋਹਲੀ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ, ਐਨ.ਐਸ.ਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਸਮਨਦੀਪ ਕੌਰ ਗਿੱਲ, ਡਾ. ਪ੍ਰਦੀਪ ਕੌਰ, ਮਨਬੀਰ ਕੌਰ, ਡਾ. ਚੰਚਲਾ ਬਾਲਾ, ਪ੍ਰੋ. ਇਸ਼ਾ ਸਜਗੋਤਰਾ, ਪ੍ਰੋ. ਨੀਤਿਸ਼, ਪ੍ਰੋ. ਮਮਤਾ ਬਲੋਤਰਾ, ਜੰਗਲਾਤ ਵਿਭਾਗ ਦੇ ਫੀਲਡ ਅਫ਼ਸਰ ਰਘੂ ਸ਼ਰਮਾ, ਹਰਿਆਵਲ ਮੰਚ ਪੰਜਾਬ ਦੇ ਜ਼ਿਲ੍ਹਾ ਸੰਯੋਜਕ ਡਾ. ਹਰਜੀਤ ਸਿੰਘ ਅਰੋੜਾ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …