ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਅੰਮ੍ਰਿਤਸਰ ਨੇ ਲਾਈਨਮੈਨ ਦਲਜੀਤ ਸਿੰਘ ਅਤੇ ਜੂਨੀਅਰ ਇੰਜੀਨੀਅਰ ਗੁਰਨਾਮ ਸਿੰਘ ਪਾਵਰਕਾਮ ਸਬ ਡਵੀਜ਼ਨ ਬਡਾਲਾ ਨੂੰ ਰਿਸ਼ਵਤ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ।ਪੁਨੀਤਕਰਨ ਸਿੰਘ ਵਾਸੀ ਪਿੰਡ ਨੰਗਲ ਗੁਰੂ ਡਾਕ: ਬੰਡਾਲਾ, ਜਿਲ੍ਹਾ ਅੰਮ੍ਰਿਤਸਰ ਦੀ ਵਾਹੀਯੌਗ ਭੂਮੀ ਵਿੱਚ ਲੱਗਾ ਬਿਜਲੀ ਦਾ ਟਰਾਸਫਾਰਮਰ ਮਿਤੀ 12-12-14 ਨੂੰ ਸੜ੍ਹ ਗਿਆ ਸੀ।16-12-14 ਨੂੰ ਪੁਨੀਤਕਰਨ ਸਿੰਘ ਦਫਤਰ ਐਸ ਬਡਾਲਾ ਵਿਖੇ ਗਿਆ, ਜਿਥੇ ਜੇਈ ਗੁਰਨਾਮ ਸਿੰਘ ਨੇ ਉਸ ਤੋ ਇੱਕ ਲਿਖਤੀ ਦਰਖਾਸਤ ਟਰਾਸਫਾਰਮਰ ਬਦਲੀ ਕਰਨ ਸਬੰਧੀ ਲਈ ਅਤੇ ਟਰਾਫਾਰਮਰ ਬਦਲੀ ਕਰਨ ਬਦਲੇ 5000ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ।ਪੁਨੀਤਕਰਣ ਸਿੰਘ ਦੇ ਮਿਨਤ ਤਰਲਾ ਕਰਨ ਤੇ ਜੇਈ ਗੁਰਨਾਮ ਸਿੰਘ 4500 ਰੁਪਏ ਰਿਸ਼ਵਤ ਲੈ ਕਰ ਟਰਾਸਫਾਰਮਰ ਬਦਲੀ ਕਰਨਾ ਮੰਨ ਗਿਆ ਜੇ.ਈ ਗੁਰਨਾਮ ਸਿੰਘ ਨੇ ਆਪਣੇ ਪਾਸ ਖੜ੍ਹੇ ਦਲਜੀਤ ਸਿੰਘ ਲਾਈਨਮੇਨ ਨੂੰ ਪੁਨੀਤਕਰਣ ਸਿੰਘ ਨਾਲ ਮਿਲਾਇਆ ਅਤੇ ਰਿਸ਼ਵਤ ਵਾਲੇ 4500 ਰੁਪਏ ਮਿਤੀ 17-12-14 ਨੂੰ ਦਲਜੀਤ ਸਿੰਘ ਲਾਈਨਮੈਨ ਨੂੰ ਦੇਣ ਲਈ ਕਿਹਾ।ਦਲਜੀਤ ਸਿੰਘ ਲਾਈਨਮੇਨ ਨੇ ਮਿਤੀ 17-12-14 ਨੂੰ ਪੁਨੀਤਕਰਣ ਸਿੰਘ ਨੂੰ ਆਉਣ ਦਾ ਸਮਾ ਦਿੱਤਾ।ਪੁਨੀਤਕਰਨ ਸਿੰਘ ਰਿਸ਼ਵਤ ਦੇ ਕੇ ਟਰਾਸਫਾਰਮਰ ਨਹੀ ਲਗਾਉਣਾ ਚਾਹੁੰਦਾ ਸੀ।ਉਸ ਨੇ ਜੇਈ ਗੁਰਨਾਮ ਸਿੰਘ ਅਤੇ ਲਾਈਨਮੇਨ ਦਲਜੀਤ ਸਿੰਘ ਨਾਲ ਰਿਸ਼ਵਤ ਦਾ ਝੂਠਾ ਵਾਅਦਾ ਕੀਤਾ ਅਤੇ ਰਿਸ਼ਵਤ ਦੀ ਮੰਗ ਕਰਨ ਸਬੰਧੀ ਇੱਕ ਸ਼ਕਾਇਤ ਸ੍ਰੀ ਨਵਜੋਤ ਸਿੰਘ ਸੰਧੂ, ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ, ਯੂਨਿਟ, ਅਮ੍ਰਿਤਸਰ ਪਾਸ ਕੀਤੀ ।ਸ਼੍ਰੀ ਨਵਜੋਤ ਸਿੰਘ ਸੰਧੂ, ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਯੂਨਿਟ, ਅਮ੍ਰਿਤਸਰ ਨੇ ਪੁਨੀਤਕਰਣ ਸਿੰਘ ਦੇ ਬਿਆਨ ਤੇ ਮੁੱਕਦਮਾ ਨੰ: 21 ਮਿਤੀ 17-11-2014 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ।ਸ੍ਰੀ ਨਵਜੋਤ ਸਿੰਘ ਸੰਧੂ, ਉਪ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਅਮ੍ਰਿਤਸਰ ਨੇ ਸਮੇਤ ਪੁਲਿਸ ਪਾਰਟੀ ਇੰਸਪੈਕਟਰ ਹਰਦੇਵ ਸਿੰਘ, ਐਸ ਮਨਜੀਤ ਰਾਏ, ਏ ਸੰਦੀਪ ਸਿੰਘ, ਮੁੱਖ ਸਿਪਾਹੀ ਤੇਜਿੰਦਰ ਬਾਲੀ ਤੇ ਹੋਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਲਾਈਨਮੈਨ ਦਲਜੀਤ ਸਿੰਘ ਨੂੰ ਜੇ ਸਿੰਘ ਦੇ ਦਫਤਰ ਨੇੜੇ ਪੁਨੀਤਕਰਣ ਸਿੰਘ ਤੋ 4500/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਰਜੇਸ ਕੁਮਾਰ ਐਸ ਕੰਟਰੋਲ ਬੋਰਡ ਅਮ੍ਰਿਤਸਰ ਅਤੇ ਸ੍ਰੀ ਵਿਨੋਦ ਕੁਮਾਰ ਜੇਈ ਪ੍ਰਦੂਸ਼ਨ ਕੰਟਰੋਲ ਬੋਰਡ, ਅਮ੍ਰਿਤਸਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ।ਉਪਰੰਤ ਜੇਈ ਗੁਰਨਾਮ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ । ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੌਗ ਮੰਗਿਆ ਹੈ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media