Friday, March 28, 2025

ਖਾਲਸਾ ਕਾਲਜ ਸੰਸਥਾਵਾਂ ਵੱਲੋਂ ਪਾਕਿ ਵਿੱਚ ਅੱਤਵਾਦੀ ਹਮਲੇ ‘ਚ ਬੱਚਿਆਂ ਦੀ ਮੌਤ ‘ਤੇ ਦੁੱਖ ਦਾ ਇਜਹਾਰ

ਮਾਸੂਮ ਜਿੰਦੜੀਆਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ – ਸ: ਛੀਨਾ

PPN1712201410

ਅੰਮ੍ਰਿਤਸਰ, 17 ਦਸੰਬਰ ( ਪ੍ਰੀਤਮ ਸਿੰਘ) – ਬੀਤੇ ਕੱਲ੍ਹ ਪਾਕਿ ਦੇ ਪੇਸ਼ਾਵਰ ਸ਼ਹਿਰ ਦੇ ਫੌਜੀ ਸਕੂਲ ਵਿੱਚ ਅੱਤਵਾਦੀਆਂ ਵੱਲੋਂ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਣ ‘ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ। ਉਨ੍ਹਾਂ ਕਿਹਾ ਕਿ ਰੋਜਮਰ੍ਹਾ ਵਾਂਗ ਆਪਣੇ ਅਧਿਆਪਕ ਨੂੰ ਵਿੱਦਿਆ ਵਿੱਚ ਆਪਣੀ ਕਾਬਲੀਅਤ ਪੇਸ਼ ਕਰਨ ਲਈ ਯਾਦ ਕਰਕੇ ਆਏ ਸਿਲੇਬਸ ਦਾ, ਬੱਚਿਆਂ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਪਾਠ ਹੋਵੇਗਾ। ਉਨ੍ਹਾਂ ਮਾਸੂਮ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਅੱਤਵਾਦੀਆਂ ਦੀ ਅਤਿ ਨਿੰਦਨਯੋਗ ਕਾਰਵਾਈ ਨੂੰ ਕਾਇਰਤਾ ਦਾ ਸਬੂਤ ਦੱਸਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਅੱਤਵਾਦੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਕੇ ਕਤਲ ਕੀਤੇ ਗਏ ਮਾਸੂਮਾਂ ਨੂੰ, ਜੋ ਆਪਣੇ ਦੇਸ਼ ਪ੍ਰਤੀ ਵਫਾਦਾਰੀ ਦਾ ਸਬੂਤ ਤੇ ਹੋਰਨਾਂ ਮੁਲਕਾਂ ਦੇ ਮਨਾਂ ਵਿੱਚ ਖੌਫ਼ ਪੈਦਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਹ ਬਹੁਤ ਹੀ ਘਿਣੌਨੀ ਤੇ ਸ਼ਰਮਨਾਕ ਹੈ।

ਇਸ ਦੁਖ ਭਰੀ ਘੜੀ ਵਿੱਚ ਸ਼ਰੀਕ ਹੁੰਦਿਆ ਕੌਂਸਲ ਅਧੀਨ ਚਲ ਰਹੇ ਸਮੂੰਹ ਖਾਲਸਾ ਕਾਲਜ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਸ, ਅਧਿਆਪਕ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਅਨਮੋਲ ਜ਼ਿੰਦੜੀਆਂ ਦੀ ਮੌਤ ਦੇ ਗਮ ਵਿੱਚ ਸਵੇਰ ਦੀ ਪ੍ਰਾਥਨਾ ਉਪਰੰਤ 2 ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਅੱਤਵਾਦੀਆਂ ਦੀ ਇਸ ਵਹਿਸ਼ੀਆਨਾ ਹਰਕਤ ਦੀ ਨਿੰਦਾ ਕੀਤੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply