ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਤਰਕਸ਼ੀਲ ਸੁਸਾਇਟੀ (ਰਜਿ.) ਪੰਜਾਬ (ਜ਼ੋਨ ਲੁਧਿਆਣਾ) ਦੀ ਇਕਾਈ ਕੋਹਾੜਾ ਦੀ ਵਿਸ਼ੇਸ਼ ਮੀਟਿੰਗ ਸਰਕਾਰੀ
ਸਕੂਲ ਵਿਖੇ ਕੀਤੀ ਗਈ।ਇਸ ਚੋਣ ਇਜਲਾਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਚੁਣੇ ਅਹੁੱਦੇਦਾਰਾਂ ਵਲੋਂ ਆਪਣੇ ਆਪਣੇ ਵਿਭਾਗਾਂ ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਗਈ ਅਤੇ ਸਾਰੇ ਹਾਜ਼ਰ ਮੈਂਬਰਾਂ ਨੇ ਇਕਾਈ ਦੇ ਪਿਛਲੇ ਸਾਲਾਂ ਵਿੱਚ ਹੋਏ ਕੰਮਾਂ ‘ਤੇ ਤਸੱਲੀ ਪ੍ਰਗਟ ਕੀਤੀ।ਉਸ ਤੋਂ ਉਪਰੰਤ ਇਸ ਚੋਣ ਇਜਲਾਸ ਵਿੱਚ ਸਾਰੇ ਹਾਜ਼ਰੀਨ ਦੇ ਫ਼ਾਰਮ ਭਰਕੇ ਮੈਂਬਰਸ਼ਿਪ ਕੀਤੀ ਗਈ ਅਤੇ ਪਿਛਲੀ ਟੀਮ ਨੂੰ ਭੰਗ ਕਰਕੇ ਨਵੇਂ ਅਹੁੱਦੇਦਾਰਾਂ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਗਈ।ਮਾਸਟਰ ਤਰਲੋਚਨ ਸਮਰਾਲਾ ਨੂੰ ਇਕਾਈ ਦਾ ਜਥੇਬੰਦਕ-ਮੁਖੀ, ਰਜਿੰਦਰ ਜੰਡਿਆਲੀ ਨੂੰ ਵਿੱਤ-ਮੁਖੀ, ਦੀਪ ਦਿਲਬਰ ਨੂੰ ਮੀਡੀਆ-ਵਿਭਾਗ-ਮੁਖੀ, ਰੁਪਿੰਦਰਪਾਲ ਜੰਡਿਆਲੀ ਨੂੰ ਮਾਨਸਿਕ ਸਿਹਤ ਵਿਭਾਗ-ਮੁਖੀ, ਮਨਜੀਤ ਘਣਗਸ ਨੂੰ ਸੱਭਿਆਚਾਰਕ ਵਿਭਾਗ-ਮੁਖੀ ਅਤੇ ਦਲਬੀਰ ਕਟਾਣੀ ਨੂੰ ਇਕਾਈ ਕੋਹਾੜਾ ਵਲੋਂ ਡੈਲੀਗੇਟ ਥਾਪਿਆ ਗਿਆ ਹੈ।ਉਪਰੋਕਤ ਅਹੁਦੇਦਾਰਾਂ ਤੋਂ ਬਿਨਾਂ ਕੁਲਦੀਪ ਬੌਂਦਲੀ, ਮਨਜੀਤ ਮੁੱਤਿਓਂ ਸਮਰਾਲਾ, ਮਾਸਟਰ ਆਤਮਾ ਸਿੰਘ ਕੋਟਾਲਾ, ਜਰਨੈਲ ਜੱਸੀ ਧਰੌੜ, ਜਗਤਾਰ ਸਿੰਘ ਦੋਰਾਹਾ, ਗੁਰਦੀਪ ਮਾਛੀਵਾੜਾ ਅਤੇ ਸੋਹਣਜੀਤ ਸਿੰਘ ਕੋਟਾਲਾ ਆਦਿ ਸਾਰੇ ਇਕਾਈ ਮੈਂਬਰ ਹੋਣਗੇ।
ਤਰਕਸ਼ੀਲ ਸੁਸਾਇਟੀ ਦੀ ਇਕਾਈ ਕੋਹਾੜਾ ਦੇ ਜਥੇਬੰਦਕ-ਮੁਖੀ ਚੁਣੇ ਗਏ ਮਾਸਟਰ ਤਰਲੋਚਨ ਸਮਰਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਇਕਾਈ ਨੂੰ ਹੋਰ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ ਅਤੇ ਸਮਾਜ ਵਿਚੋਂ ਵਹਿਮਾਂ-ਭਰਮਾ ਨੂੰ ਖਤਮ ਕਰਨ ਲਈ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਰਜਿੰਦਰ ਜੰਡਿਆਲੀ ਨੇ ਕਿਹਾ ਕਿ ਇਕਾਈ ਦੀ ਮੈਂਬਰਸ਼ਿਪ ਸਦਾ ਖੁੱਲ੍ਹੀ ਰਹੇਗੀ ਅਤੇ ਕੋਈ ਵੀ ਹਮਖਿਆਲ ਸਾਥੀ ਜਦੋਂ ਚਾਹੇ ਤਰਕਸ਼ੀਲ ਸੁਸਾਇਟੀ ਦਾ ਪ੍ਰਣ-ਪੱਤਰ ਫ਼ਾਰਮ ਭਰਕੇ ਅਤੇ ਮੈਂਬਰਸ਼ਿਪ ਫ਼ੀਸ ਦੇ ਕੇ ਇਕਾਈ ਮੈਂਬਰ ਬਣ ਸਕਦਾ ਹੈ।ਅਖੀਰ ਵਿਚ ਤਰਕਸ਼ੀਲ ਸੁਸਾਇਟੀ ਦੇ ਪੁਰਾਣੇ ਮੈਂਬਰ ਦਲਬੀਰ ਕਟਾਣੀ ਨੇ ਇਸ ਚੋਣ ਉੱਤੇ ਤਸੱਲੀ ਪ੍ਰਗਟਾਈ ਅਤੇ ਸਰਬਸੰਮਤੀ ਨਾਲ ਚੁਣੇ ਗਏ ਸਾਰੇ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media