Sunday, June 23, 2024

ਯਾਦਗਾਰੀ ਰਿਹਾ ਪ੍ਰਾਇਮਰੀ ਸਮਾਰਟ ਸਕੂਲ ਮਾਨੂੰਨਗਰ ਦਾ ਸਲਾਨਾ ਸਮਾਗਮ

ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨੂੰਨਗਰ ਬਰਾਂਚ ਦਾ ਸਲਾਨਾ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਬਲਵਿੰਦਰ ਕੌਰ ਐਮ.ਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਰਾਜੇਸ਼ ਕੁਮਾਰ ਇੰਚਾਰਜ਼ ਸਰਕਾਰੀ ਹਾਈ ਸਕੂਲ ਉਟਾਲਾਂ ਵੀ ਪਹੁੰਚੇ।ਸਮਾਗਮ ਵਿੱਚ ਬੱਚਿਆਂ ਨੇ ਸਮਾਜਿਕ, ਸਭਿਆਚਾਰਕ ਅਤੇ ਦੇਸ਼ ਭਗਤੀ ਨਾਲ ਸਬੰਧਿਤ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ।ਸਕੂਲ ਮੁਖੀ ਜੈ ਦੀਪ ਮੈਨਰੋ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਬੀਤੇ ਸਾਲ ਦੌਰਾਨ ਸਕੂਲ ਦੀਆਂ ਵਿੱਦਿਅਕ, ਸਹਿਵਿਦਿਅਕ ਅਤੇ ਖੇਡਾਂ ਵਿੱਚ ਸਟੇਟ ਪੱਧਰ ਦੀਆਂ ਪ੍ਰਾਪਤੀਆਂ ਤੇ ਵੀ ਚਾਨਣਾ ਪਾਇਆ।ਉਨਾਂ ਨੇ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਾਉਣ ਲਈ ਅਪੀਲ ਕੀਤੀ।ਸਮਾਗਮ ਦੀ ਸ਼ੁਰੂਆਤ ਪ੍ਰੀ-ਪ੍ਰਾਇਮਰੀ ਸੈਕਸ਼ਨ ਦੀ ਗੈਰੇਜੂਏਸ਼ਨ ਸੈਰੀਮਨੀ ਨਾਲ ਹੋਈ।ਮੁੱਖ ਮਹਿਮਾਨ ਬਲਵਿੰਦਰ ਕੌਰ ਐਮ.ਸੀ ਨੇ ਯੂ.ਕੇ.ਜੀ ਤੋਂ ਪਹਿਲੀ ਜਮਾਤ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਨੂੰ ਸੁੰਦਰ ਪੁਸ਼ਾਕ ਵਿੱਚ ਸਰਟੀਫਿਕੇਟ ਅਤੇ ਇਨਾਮ ਵੀ ਦਿੱਤੇ ਗਏ।ਉਨ੍ਹਾਂ ਨੇ ਮਾਨੂੰਨਗਰ ਸਕੂਲ ਦੇ ਬੱਚਿਆਂ ਵਲੋਂ ਕੀਤੀਆਂ ਪ੍ਰਾਪਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ।ਮਿਹਨਤੀ ਅਤੇ ਸੁਹਿਰਦ ਅਧਿਆਪਕ ਰਾਜੇਸ਼ ਕੁਮਾਰ (ਇੰਚਾਰਜ਼ ਸਰਕਾਰੀ ਹਾਈ ਸਕੂਲ ਉਟਾਲਾਂ) ਨੂੰ ਉਨ੍ਹਾਂ ਦੀ ਚੰਗੀ ਕਾਰਗੁਜਾਰੀ ਤੇ ਬੇਦਾਗ ਸੇਵਾ ਅਤੇ ਮਨਜੀਤ ਕੌਰ ਮਿਡ-ਡੇ-ਮੀਲ ਕੁੱਕ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਕੂਲ ਦਾ ਸਹਿਯੋਗ ਕਰਨ ਲਈ ਸਕੂਲ ਮੁਖੀ ਅਤੇ ਸਮੂਹ ਸਟਾਫ ਵਲੋਂ ਬੀ.ਪੀ.ਈ.ਓ ਅਵਤਾਰ ਸਿੰਘ, ਗੁਰਪ੍ਰੀਤ ਗੋਪਨ, ਪੂਜਾ ਰਾਣੀ, ਲੱਛਮੀ ਦੇਵੀ, ਮੇਘ ਸਿੰਘ ਜਵੰਦਾ (ਨੈਸ਼ਨਲ ਐਵਾਰਡੀ), ਜਸਪਾਲ ਕੌਰ, ਡਾ. ਜੀਤ ਰਾਵਲ, ਸਤਨਾਮ ਕੁਕਰੇਜਾ (ਸੀ.ਐਚ.ਟੀ), ਦਲਜੀਤ ਕੌਰ (ਸੀ.ਐਚ.ਟੀ), ਇੰਦਰਜੀਤ ਸਿੰਘ (ਬੀ.ਐਮ.ਟੀ), ਨਰਿੰਦਰਪਾਲ ਸਿੰਘ (ਬੀ.ਐਮ.ਟੀ), ਜਗਵਿੰਦਰ ਸਿੰਘ (ਐਚ.ਟੀ), ਗੀਤਾ ਰਾਣੀ (ਐਚ.ਟੀ), ਪੁਸ਼ਪਿੰਦਰ ਸਿੰਘ (ਸੀ.ਐਚ.ਟੀ), ਸੱਤਿਆ ਕੌਰ (ਐਚ.ਟੀ) ਆਦਿ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਹਰਪਿੰਦਰ ਕੌਰ, ਸੁਮਨ ਬਾਲਾ, ਮੀਸ਼ਾ ਦੱਤਾ, ਰਣਜੀਤ ਕੌਰ, ਸੁਖਵੀਰ ਕੌਰ, ਆਂਗਨਵਾੜੀ ਵਰਕਰ ਜਸਵੀਰ ਕੌਰ, ਐਸ.ਐਮ.ਸੀ ਚੇਅਰਪਰਸਨ ਹਰਵੀਰ ਕੌਰ, ਮਨਦੀਪ ਕੌਰ, ਮਿਡ ਡੇ ਮੀਲ ਮੈਨੇਜਰ, ਸੰਤੋਸ਼ ਰਾਣੀ ਬਲਾਕ ਖੇਡ ਅਫਸਰ, ਅਧਿਆਪਕ ਰਾਜਵੀਰ ਸਿੰਘ, ਪਰਮਜੀਤ ਸਿੰਘ, ਕਮਲਜੀਤ ਕੌਰ, ਮਨਪ੍ਰੀਤ ਕੌਰ ਆਦਿ ਬੱਚਿਆਂ ਦੇ ਮਾਪੇ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ‘ਚ ਸ਼ਾਮਲ ਹੋਏ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …