ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅੰਤਰ-ਵਿਭਾਗੀ ਹਾਕੀ (ਲੜਕੀਆਂ ਤੇ ਲੜਕੇ) ਚੈਂਪੀਅਨਸ਼ਿਪ
ਕਾਨੂੰਨ ਵਿਭਾਗ ਦੀ ਲੜਕਿਆਂ ਦੀ ਟੀਮ ਅਤੇ ਫਿਜ਼ਿਕਸ ਵਿਭਾਗ ਦੀਆਂ ਲੜਕੀਆਂ ਦੀ ਟੀਮ ਨੇ ਜਿੱਤ ਲਈਆਂ।ਲੜਕਿਆਂ ਦੇ ਵਰਗ ਵਿਚ ਫਿਜ਼ਿਕਸ ਵਿਭਾਗ, ਸਮਾਜ ਵਿਗਿਆਨ ਅਤੇ ਕੰਪਿਊਟਰ ਇੰਜੀਨਿਅਰਿੰਗ ਟੈਕਨਾਲੋਜੀ ਨੇ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਕਾਨੂੰਨ ਵਿਭਾਗ ਨੇ ਦੂਜਾ ਅਤੇ ਕੰਪਿਊਟਰ ਇੰਜੀਨਿਅਰਿੰਗ ਟੈਕਨਾਲੋਜੀ ਵਿਭਾਗ ਨੇ ਤੀਜ਼ਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਟਰਾਫ਼ੀਆਂ ਤਕਸੀਮ ਕਰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਜੇਤੂਆਂ ਨੂੰ ਵਧਾਈ ਦਿੱਤੀ।ਡਾ. ਅਮਨਦੀਪ ਸਿੰਘ, ਟੀਚਰ ਇੰਚਾਰਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਨੇ ਦੱਸਿਆ ਇਹ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਅੰਤਰ-ਵਿਭਾਗੀ ਹਾਕੀ (ਲੜਕੀਆਂ ਤੇ ਲੜਕੇ) ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 16 (ਲੜਕੇ) ਅਤੇ 13 (ਲੜਕੀਆਂ) ਟੀਮਾਂ ਨੇ ਭਾਗ ਲਿਆ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media