
ਅੰਮ੍ਰਿਤਸਰ, 18 ਦਸੰਬਰ (ਰੋਮਿਤ ਸ਼ਰਮਾ) – ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਦੀ ਅਗਵਾਈ ਹੇਠ ਬੀਤੇ ਦਿਨੀ ਪਾਕਿਸਤਾਨ ਵਿਖੇ ਅੱਤਵਾਦੀਆਂ ਵਲੋਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਇਕ ਸਕੂਲ ਵਿਚ ਮਾਰੇ ਗਏ ਮਾਸੂਮ ਵਿਦਿਆਰਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਮਨੋਰਥ ਨਾਲ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਨਲ ਜੋਸ਼ੀ ਕੈਬਨਿਟ ਵਜ਼ੀਰ ਪੰਜਾਬ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਹੈ ਅਤੇ ਇਹ ਸਮੁੱਚੀ ਮਾਨਵਤਾ ਲਈ ਖਤਰਾ ਹਨ।ਉਨਾਂ ਕਿਹਾ ਕਿ ਅੱਤਵਾਦੀਆਂ ਦੇ ਇਸ ਕਾਰੇ ਨੇ ਸਾਰੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਹਮਲੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਹੀ ਥੋੜੀ ਹੈ। ਉਨ੍ਹਾਂ ਮਾਰੇ ਗਏ ਮਾਸੂਮ ਬੱਚਿਆਂ ਦੇ ਮਾਪਿਆਂ ਪ੍ਰਤੀ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਉਨਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।ਇਸ ਮੌਕੇ ਹੋਰਨਾ ਤੋਂ ਇਲਾਵਾ ਮੇਅਰ ਬਖਸ਼ੀ ਰਾਮ ਅਰੋੜਾ, ਨਰੇਸ਼ ਸ਼ਰਮਾ ਪ੍ਰਧਾਨ ਬੀ.ਜੇ.ਪੀ. ਸ਼ਹਿਰੀ, ਸੁਖਵਿੰਦਰ ਸਿੰਘ ਕੌਸ਼ਲਰ, ਮਾਨਵ ਤਨੇਜਾ ਕੌਸ਼ਲਰ ਡਾ: ਸ੍ਰੀ ਰਾਮ ਚਾਵਲਾ ਕੌਸ਼ਲਰ, ਬਲਦੇਵ ਰਾਜ ਬੱਗਾ ਕੌਸ਼ਲਰ, ਬ੍ਰਿਜ ਮੋਹਨ ਪ੍ਰਭਾਕਰ, ਸੰਦੀਪ ਖੋਸਲਾ, ਅਨੁਜ ਸਿੱਕਾ ਕੌਸ਼ਲਰ, ਅਦਿੱਤਆ ਬਾਲੀ, ਮੰਨਦੀਪ ਰੰਧਾਵਾ ਸਰਪੰਚ, ਰਵੀ ਮੋਦੀ, ਰਾਘਵ ਖੰਨਾ, ਅਮਨ ਸੈਰੀ ਕੌਸ਼ਲਰ ਅਤੇ ਆਰ.ਪੀ. ਮੈਨੀ ਐਡਵੋਕੇਟ ਆਦਿ ਹਾਜ਼ਰ ਸਨ।
Punjab Post Daily Online Newspaper & Print Media