Wednesday, April 15, 2026

ਜੰਡਿਆਲਾ ਵਿਖੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵਹੀਕਲ ਨੂੰ ਖੜਾ ਕਰਨ ਲਈ ਪਾਰਕਿੰਗ ਬਣੇ

PPN1912201419

ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਕੋਂਸਲ ਅਧਿਕਾਰੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਿਚ ਕਈ ਵਾਰੀ ਅਭਿਆਨ ਚਲਾਇਆ, ਪਰ ਕੁੱਝ ਦਿਨ ਨਿਕਲਣ ਤੋਂ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ ਆ ਜਾਦਾ ਹੈ।ਕੋਈ ਵੀ ਇਸ ਸੱਮਸਿਆ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ।ਜਿਸ ਤਰੀਕੇ ਨਾਲ ਦੁਕਾਨਦਾਰਾਂ ਨੇ ਬਜ਼ਾਰਾਂ ਵਿੱੱਚ 2 ਤੋਂ 10 ਫੁੱਟ ਤੱਕ ਸਮਾਨ ਸੜਕਾਂ ਤੇ ਰੱਖਿਆ ਹੋਇਆ ਹੈ, ਉਸ ਦੇ ਕਾਰਨ ਬੱਚੇ, ਬੁੱਢੇ, ਜਵਾਨ ਅਤੇ ਅੋਰਤਾਂ ਵਾਸਤੇ ਪੈਦਲ ਚਲਣ ਦਾ ਰਸਤਾ ਖਤਮ ਹੋ ਚੁੱਕਾ ਹੈ।ਜ਼ਬੂਰੀ ਦੀ ਹਾਲਤ ਵਿਚ ਹਰ ਪੈਦਲ ਚਲਣ ਵਾਲੇ ਇਨਸਾਨ ਨੂੰ ਸੜਕ ਦੇ ਵਿਚਕਾਰ ਚਲਣਾ ਪੈਂਦਾ ਹੈ।ਦੁਕਾਨਦਾਰ ਜਿੰਨਾ ਚਿਰ ਸਹਿਯੋਗ ਨਹੀਂ ਦੇਣਗੇ ਉਦੋਂ ਤੱਕ ਇਹ ਸੱਮਸਿਆ ਹੱਲ ਨਹੀਂ ਹੋ ਸਕਦੀ।ਫਿਰ ਖਰੀਦਦਾਰੀ ਕਰਨ ਵਾਲੇ ਵੀ ਸਕੁਟਰ, ਮੋਟਰਸਾਈਕਲ ਅਤੇ ਕਾਰਾਂ ਦੁਕਾਨਾਂ ਦੇ ਅੱਗੇ ਖੜੀਆਂ ਕਰ ਦਿੰਦੇ ਹਨ ਜਿਸ ਕਾਰਨ ਕੋਈ ਪੈਦਲ ਚਲੇ ਤਾਂ ਕਿਥੇ ਚਲੇ? ਵੱਡੇ ਵੱਡੇ ਸ਼ਹਿਰਾਂ ਵਿਚ ਸਾਈਕਲ, ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਖੜੀਆ ਕਰਨ ਵਾਸਤੇ ਇਕ ਵੱਖਰੀ ਜੱਗਾ ਪਾਰਕਿੰਗ ਵਾਸਤੇ ਬਣਾਈ ਹੋਈ ਹੈ।ਜਿਥੇ ਲੋਕ ਕਾਰਾਂ, ਸਕੂਟਰ ਆਦਿ ਖੜਾ ਕਰਕੇ ਲਾਗੇ ਬਣੀ ਮਾਰਕੀਟ ਵਿਚ ਖਰੀਦਦਾਰੀ ਕਰਨ ਜਾਦੇ ਹਨ ਪਰ ਜੰਡਿਆਲਾ ਸ਼ਹਿਰ ਵਿਚ ਪਾਰਕਿੰਗ ਦਾ ਕਿਤੇ ਵੀ ਇੰਤਜਾਮ ਨਾ ਹੋਣ ਕਰਕੇ ਲੋਕਾਂ ਨੂੰ ਸੜਕਾ ਦੇ ਵਿਚ ਸਭ ਕੁਝ ਖੜਾ ਕਰਨਾ ਪੈਂਦਾ ਹੈ।ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਹਰ ਬਾਜ਼ਾਰ ਦੇ ਨੇੜੇ ਇਹਨਾ ਵਹੀਕਲਾਂ ਨੂੰ ਖੜਾ ਕਰਨ ਲਈ ਖੁੱਲੀ ਪਾਰਕਿੰਗ ਦਾ ਪ੍ਰਬੰਧ ਕਰੇ ਜਿਥੇ ਲੋਕ ਆਪਣੀਆਂ ਸਕੂਟਰ, ਕਾਰਾਂ ਆਦਿ ਖੜੀਆ ਕਰਕੇ ਫਿਰ ਮਾਰਕੀਟ ਵਿਚ ਖਰੀਦਦਾਰ ਕਰਨ ਆਉਣ।ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਦੁਕਾਨਦਾਰਾਂ ਵਲੋਂ ਸੜਕਾਂ ਤੇ ਕੀਤੇ ਨਜਾਇਜ ਕਬਜੇ, ਸਮਾਨ ਸਬੰਧੀ ਬਣੇ ਕਾਨੂੰਨ ਦਾ ਸਖਤੀ ਨਾਲ ਪਾਲਣਾ ਕਰਵਾਏ ਅਤੇ ਇਸ ਬਾਰੇ ਕੀਤੇ ਜਾਦੇ ਜੁਰਮਾਨੇ ਦੀ ਰਕਮ ਹੋਰ ਵਧਾ ਦਿੱਤੀ ਜਾਵੇ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply