Thursday, June 12, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ‘ਵਰਲਡ ਅਸਥਮਾ ਡੇ` ‘ਤੇ ਸੈਮੀਨਾਰ

ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮੈਡੀਕੇਡ ਹਸਪਤਾਲ ਤੇ ਫਿਕੀ ਫਲੋ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਵਰਲਡ ਅਸਥਮਾ ਡੇ` ‘ਤੇ ‘ਮਿਥਸ ਐਂਡ ਫੈਕਟਸ ਅਬਾਊਟ ਰੈਸਿਪਰੇਟਰੀ ਅਲਰਜੀਜ਼` ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਡਾ. ਰਵਨੀਤ ਸਿੰਘ ਗਰੋਵਰ ਐਮ.ਡੀ ਪਰਮਨੋਲੋਜਿਸਟ ਅਤੇ ਐਲਰਜੀ ਸਪੈਸ਼ਲਿਸਟ ਮੈਡੀਕੇਡ ਹਸਪਤਾਲ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਹਿਮਾਨੀ ਅਰੋੜਾ ਚੇਅਰਪਰਸਨ ਫਿਕੀ ਫਲੋ ਵਿਸ਼ੇਸ਼ ਮਹਿਮਾਨ ਸਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਪ੍ਰਧਾਨ ਕਾਲਜ਼ ਲੋਕਲ ਮੈਨੇਜਿੰਗ ਕਮੇਟੀ ਸੁਦਰਸ਼ਨ ਕਪੂਰ ਨੇ ਮਹਿਮਾਨ ਮਹਿਮਾਨਾਂ ਦਾ ਪੌਦਿਆਂ ਨਾਲ ਸਵਾਗਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸੈਮੀਨਾਰ ਦੇ ਮੁੱਖ ਵਿਸ਼ੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਵਰਲਡ ਅਸਥਮਾ ਡੇ` ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਦਾ ਹੈ।ਉਹਨਾਂ ਦੱਸਿਆ ਕਿ ਅਸਥਮਾ ਅਤੇ ਅਲਰਜੀ ਵਿੱਚ ਬਹੁਤ ਹੀ ਸੂਖ਼ਮ ਅੰਤਰ ਹੈ।ਸਾਹ ਸੰਬੰਧੀ ਅਗਰ ਕੋਈ ਸਮੱਸਿਆ ਹੈ ਤਾਂ ਉਸ ਨੂੰ ਜਰੂਰ ਹੀ ਦੱਸਣਾ ਚਾਹੀਦਾ ਹੈ ਤਾਂ ਕਿ ਸਮੱਸਿਆ ਦਾ ਹੱਲ ਮਿਲ ਜਾਵੇ।ਉਹਨਾਂ ਨੇ ਕਿਹਾ ਕਿ ਸਾਹ ਨਾਲ ਸੰਬੰਧਿਤ ਰੋਗ ਦਾ ਮੁੱਖ ਕਾਰਣ ਪ੍ਰਦੂਸ਼ਣ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਰਵਨੀਤ ਸਿੰਘ ਗਰੋਵਰ ਪਰਮਨੋਲੋਜਿਸਟ ਮੈਡੀਕੇਡ ਹਸਪਤਾਲ ਨੇ ਆਪਣੇ ਲੈਕਚਰ ਦੌਰਾਨ ਸਾਹ ਨਾਲ ਸੰਬੰਧਿਤ ਬਿਮਾਰੀਆਂ ਅਤੇ ਉਨਾਂ ਦੀ ਰੋਕਥਾਮ ਬਾਰੇ ਚਰਚਾ ਕੀਤੀ।ਉਹਨਾਂ ਨੇ ਅਸਥਮਾ ਅਤੇ ਸਾਹ ਸੰਬੰਧੀ ਐਲਰਜੀ ਦੇ ਪ੍ਰਭਾਵ, ਕਿਸਮਾਂ, ਲੱਛਣਾਂ ਅਤੇ ਇਲਾਜ਼ ਬਾਰੇ ਦੱਸਿਆ ਅਤੇ ਇੰਨ੍ਹਾਂ ਹਾਲਾਤਾਂ ਦੇ ਆਲੇ ਦੁਆਲੇ ਦੀਆਂ ਗਲਤ ਧਾਰਨਾਵਾਂ ਨੂੰ ਵੀ ਉਜਾਗਰ ਕਰਦਿਆਂ ਇੰਨ੍ਹਾਂ ਮਿੱਥਾਂ ਨੂੰ ਦੂਰ ਕਰਨ ਲਈ ਸਹੀ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਮੈਡੀਕੇਡ ਹਸਪਤਾਲ ਵੱਲੋਂ ਦਮੇ ਦੀ ਬੀਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਹਿਤ ਵੰਡਿਆ ਗਿਆ ਅਤੇ ਮੁਫ਼ਤ ਪੀਕ ਐਕਸਰਾਇਰੇਟਰੀ ਫਲੋ ਰੇਟ ਟੈਸਟ ਵੀ ਕਰਵਾਇਆ ਗਿਆ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …