
ਅੰਮ੍ਰਿਤਸਰ, 19 ਦਸੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋ ਅੱਜ ਇੱਥੇ ਵਿਸ਼ਵ ਖੋਜ ਅਤੇ ਵਿਕਾਸ ਦੇ ਮੋਜੂਦਾ ਸੰਦਰਭ ਵਿਚ ਭਾਰਤ ਦਾ ਸਥਾਨ ਵਿਸ਼ੇ ਤੇ ਅਮਰਦੀਪ ਸਿੰਘ ਸ਼ੇਰ ਗਿੱਲ ਮੈਮੋਰੀਅਲ ਭਾਸ਼ਨ ਦਾ ਆਯੋਜਨ ਕੀਤਾ ਗਿਆ ਹੈ । ਇਹ ਭਾਸ਼ਨ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵਿਭਾਗ ਵਲੋ ਸ. ਅਮਰਦੀਪ ਸਿੰਘ ਸ਼ੇਰ ਗਿੱਲ ਮੈਮੋਰੀਅਲ ਟ੍ਰਸਟ ਵਲੋ ਕਰਵਾਇਆ ਗਿਆ।
ਆਈ. ਆਈ. ਟੀ. ਰੁੜਕੀ ਦੇ ਪ੍ਰਸਿੱਧ ਵਿਗਿਆਨੀ ਪ੍ਰੋ. ਡੀ. ਕੇ. ਨੂਰਿਆਲ ਨੇ ਇਹ ਭਾਸ਼ਨ ਦਿੱਤਾ ਅਤੇ ਵਾਈਸ ਚਾਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।ਭਾਸ਼ਨ ਦੇ ਕੋਆਰਡੀਨੇਟਰ ਪ੍ਰੋ. ਪਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾ ਨੂੰ ਜੀ ਆਇਆ ਕਿਹਾ। ਪ੍ਰੋ. ਪਰਮਜੀਤ ਨੰਦਾ ਨੇ ਵਿਭਾਗ ਦੀ ਗਤੀ ਵਿਦਿਆ ਤੇ ਚਾਨਣਾ ਪਾਇਆ। ਪ੍ਰੋ ਕੁਲਦੀਪ ਕੌਰ ਨੇ ਭਾਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਸ. ਅਮਰਦੀਪ ਸਿੰਘ ਸ਼ੇਰ ਗਿੱਲ ਮੈਮੋਰੀਅਲ ਟ੍ਰਸਟ ਦੇ ਚੇਅਰਮੈਨ ਸ. ਗੁਰਚਰਨ ਸਿੰਘ ਸ਼ੇਰ ਗਿੱਲ ਨੇ ਵੀ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਪ੍ਰੋ. ਨੂਰਿਆਲ ਨੇ ਆਪਣੇ ਭਾਸ਼ਨ ਵਿਚ ਖੋਜ ਅਤੇ ਵਿਕਾਸ ਦੀ ਮੱਹਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਭਾਰਤੀ ਸੰਦਰਭ ਬਾਰੇ ਦੱਸਿਆ।ਉਹਨਾਂ ਕਿਹਾ ਕੇ ਮੌਜੂਦਾ ਦੌਰ ਵਿਚ ਭਾਰਤੀ ਅਰਥ ਵਿਵਸਥਾ ਮਜਬੂਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਮਜਬੂਤ ਹੋਵੇਗੀ।ਉਹਨਾਂ ਕਿਹਾ ਕਿ ਚੀਨ ਉਤਪਾਦਨ ਕਰਨ ਵਾਲਾ ਵੱਡਾ ਮੁਲਕ ਬਣ ਕੇ ਸਾਮਣੇ ਆਇਆ ਹੈ ਕਿਉਕਿ ਉਸ ਨੇ ਟੈਕਨਾਲੋਜੀ ਵਿਚ ਨਿਵੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਵੀ ਸਰਕਾਰੀ ਅਤੇ ਨਿਜੀ ਖੇਤਰ ਵਿਚ ਖੋਜ ਅਤੇ ਵਿਕਾਸ ਵਾਸਤੇ ਵੱਧ ਤੋ ਵੱਧ ਨਿਵੇਸ਼ ਕਰਨਾ ਚਾਹੀਦਾ ਹੈ ।
ਪ੍ਰੋ. ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਦੇਸ਼ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਯੂਨੀਵਰਸਿਟੀਆ ਵਲੋ ਗਿਆਨ ਕੇਦਰਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾ ਜੋ ਸਮੂਚਾ ਵਿਕਾਸ ਹੋ ਸਕੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media