ਸਮਰਾਲਾ, 15 ਮਈ (ਇੰਦਰਜੀਤ ਸਿੰਘ ਕੰਗ) – ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਅਗਵਾਈ ਹੇਠ ਸਥਾਨਕ
ਐਸ.ਡੀ.ਐਮ ਦਫਤਰ ਸਮਰਾਲਾ ਸਾਹਮਣੇ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਹੱਲ, ਸਮਰਾਲਾ ਤਹਿਸੀਲ ਅੰਦਰ ਹੋਈ ਚੋਰੀ ਅਤੇ ਸੁਧਿਵਾ ਕੇਂਦਰ ਦੇ ਕੰਮਕਾਰ ਵਿੱਚ ਸੁਧਾਰ ਲਿਆਉਣ ਦੀਆਂ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ।ਬਾਰ ਐਸੋਸੀਏਸ਼ਨ ਸਮਰਾਲਾ ਨੇ 15 ਦਿਨ ਪਹਿਲਾਂ ਵੀ ਇੱਕ ਮੁਲਾਕਾਤ ਕਰਕੇ ਐਸ.ਡੀ.ਐਮ ਸਮਰਾਲਾ ਨੇ ਭਰੋਸਾ ਦਿੱਤਾ ਸੀ ਕਿ ਉਕਤ ਮੰਗਾਂ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ।ਪ੍ਰੰਤੂ 14 ਦਿਨ ਬੀਤ ਜਾਣ ‘ਤੇ ਵੀ ਇਸ ਉਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਜਿਸ ਦੇ ਰੋਸ ਵਜੋਂ ਅੱਜ ਸਮੂਹ ਵਕੀਲਾਂ ਨੇ ਇਕੱਠੇ ਹੋ ਕੇ ਉਕਤ ਮੰਗਾਂ ਸਬੰਧੀ ਐਸ.ਡੀ.ਐਮ ਦਫਤਰ ਅੱਗੇ ਧਰਨਾ ਦੇ ਕੇ ਇੱਕ ਮੈਮੋਰੰਡਮ ਵੀ ਦਿੱਤਾ।ਐਸ.ਡੀ.ਐਮ ਸਮਰਾਲਾ ਨੇ ਮੌਕੇ ‘ਤੇ ਹੀ ਕਾਰਜ਼ ਸਾਧਕ ਅਫਸਰ ਸਮਰਾਲਾ, ਸੈਨੇਟਰੀ ਇੰਸਪੈਕਟਰ ਅਤੇ ਥਾਣਾ ਮੁਖੀ ਸਮਰਾਲਾ ਨੂੰ ਬੁਲਾ ਕੇ ਮੌਕੇ ਤੇ ਮੰਗਾਂ ਪੂਰੀਆਂ ਕਰਨ ਸਬੰਧੀ ਵਿਸ਼ਵਾਸ਼ ਦਿਵਾਇਆ।ਥਾਣਾ ਮੁਖੀ ਨੇ ਭਰੋਸਾ ਦਿਵਾਇਆ ਕਿ ਸਬੰਧਿਤ ਚੋਰ ਨੂੰ ਲੱਭ ਕੇ ਆਉਣ ਵਾਲੇ ਸਮੇਂ ਵਿੱਚ ਗ੍ਰਿਫਤਾਰ ਕਰਨਗੇ ਅਤੇ ਕਾਰਜ ਸਾਧਕ ਅਫਸਰ ਅਵਾਰਾ ਪਸ਼ੂਆਂ ਨੂੰ ਯੋਗ ਥਾਂ ‘ਤੇ ਭੇਜਣਗੇ।ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਸੁਵਿਧਾ ਕੇਂਦਰ ਦੇ ਕੰਮਕਾਰ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।
ਇਸ ਮੌਕੇ ਐਡਵੋਕੇਟ ਹੇਮ ਰਾਜ ਕੱਕੜ, ਨਰਿੰਦਰ ਸ਼ਰਮਾ, ਗਗਨਦੀਪ ਸ਼ਰਮਾ, ਪਰਮਿੰਦਰ ਸਿੰਘ ਗਿੱਲ, ਜਸਪ੍ਰੀਤ ਸਿੰਘ, ਅਨਿਲ ਗੁਪਤਾ, ਬਲਵਿੰਦਰ ਕੌਰ, ਰੁਪਿੰਦਰ ਕੌਰ, ਐਸ.ਐਸ ਸੇਖੋਂ ਅਤੇ ਸਲਨ ਗੁਪਤਾ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media