ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਮਾਜ ਵਿਗਿਆਨ ਵਿਸ਼ੇ `ਤੇ ਚਲਾਏ ਜਾ ਰਹੇ ਬੀ.ਏ ਸੋਸ਼ਲ ਸਾਇੰਸ
ਚਾਰ ਸਾਲਾ ਅੰਡਰ ਗਰੈਜੂਏਟ ਕੋਰਸ ਵਿਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਰੁਝਾਨ ਵੱਧਦਾ ਪਾਇਆ ਜਾ ਰਿਹਾ ਹੈ।ਇਹ ਕੋਰਸ ਕਰਨ ਉਪਰੰਤ ਵਿਦਿਆਰਥੀ ਵੱਖ-ਵੱਖ ਰਾਜ ਅਤੇ ਰਾਸ਼ਟਰੀ ਪੱਧਰ `ਤੇ ਰੋਜ਼ਗਾਰ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਕਾਬਲ ਹੋ ਜਾਂਦੇ ਹਨ।
ਵਿਭਾਗ ਦੇ ਮੁਖੀ ਡਾ. ਅੰੰਜਲੀ ਮਹਿਰਾ ਅਨੁਸਾਰ ਇਸ ਵਿਭਾਗ ਦੀ ਸਥਾਪਨਾ 25 ਵਰ੍ਹੇ ਪਹਿਲਾਂ ਹੋਈ ਸੀ। ਜਿਸ ਦਾ ਉਦੇਸ਼ ਸਮਾਜ ਵਿਗਿਆਨ ਦੇ ਖੇਤਰ ਵਿਚ ਖੋਜ਼ ਤੇ ਅਕਾਦਮਿਕਤਾ ਨੂੰ ਵਧਾਉਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਗੇ ਰੋਜ਼ਗਾਰ ਲਈ ਤਿਆਰ ਕਰਨਾ ਵੀ ਹੈ।ਇਸ ਵਿਭਾਗ ਵੱਲੋਂ ਚਲਾਏ ਜਾ ਰਹੇ ਬੀ.ਏ ਸੋਸ਼ਲ ਸਾਇੰਸ 200 ਸੀਟਾਂ ਅਤੇ ਐਮ.ਏ ਇੰਟਰਨੈਸ਼ਨਲ ਰੀਲੇਸ਼ਨਜ਼ ਵਿੱਚ 30 ਸੀਟਾਂ ਹਨ।ਉਨਾਂ ਕਿਹਾ ਕਿ ਇਸ ਵਿਭਾਗ ਦੇ ਸਾਬਕਾ ਵਿਦਿਆਰਥੀ ਵੱਖ-ਵੱਖ ਅਹਿਮ ਅਹੁੱਦਿਆਂ `ਤੇ ਕਾਰਜਸ਼ੀਲ ਹਨ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media