Friday, July 10, 2026

15 ਮਹੀਨੇ ਤੋਂ ਤਨਖਾਹ ਦੇ ਲਈ ਗ੍ਰਾਂਟ ਜਾਰੀ ਨਾ ਹੋਣ ‘ਤੇ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

PPN1912201422

ਅੰਮ੍ਰਿਤਸਰ, 19 ਦਸੰਬਰ (ਸਾਜਨ ਮਹਿਰਾ) – ਪੰਜਾਬ ਅਤੇ ਚੰਡੀਗੜ ਦੇ ਸਰਕਾਰੀ ਸਹਾਇਤਾ ਪ੍ਰਾਪਤ ਤੇ ਹੋਰ ਪ੍ਰਾਈਵੇਟ ਕਾਲਜਾ ਦੀ ਸੰਯੂਕਤ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਕੰਪਨੀ ਬਾਗ ਅੰਮ੍ਰਿਤਸਰ ਵਿੱਚ ਅਧਿਆਪਕਾ, ਪਿ੍ਰੰਸੀਪਲਾਂ ਅਤੇ ਕਰਮਚਾਰੀਆ ਵਲੋਂ ਵਿਸ਼ਾਲ ਰੈਲੀ ਕੀਤੀ ਗਈ।ਜਿਸ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜਾ, ਤਰਨ ਤਾਰਨ ਅਤੇ ਜਲੰਧਰ ਦੇ ਅਧਿਆਪਕਾ, ਨਾਨ ਟਿਚਿੰਗ ਕਰਮਚਾਰੀਆਂ ਨੇ ਸ਼ਿਰਕਤ ਕੀਤੀ।ਸਾਰੇ ਹੀ ਅਧਿਆਪਕਾ, ਪ੍ਰਿੰਸੀਪਲਾ ਅਤੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ।ਰੈਲੀ ਨੂੰ ਸਬੌਧਨ ਕਰਦੇ ਹੋਏ ਪੰਜਾਬ ਅਤੇ ਚੰਡੀਗੜ ਕਾਲੇਜ ਟੀਚ੍ਰਜ ਯੂਨੀਅਨ ਦੇ ਜਨਰਲ ਸੱਕਤਰ ਪ੍ਰੌਫੇਸਰ ਐਚਐਸ ਵਾਲੀਆ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂਮ ਦੀ ਕੋਈ ਚੀਜ ਨਹੀਂ ਹੈ।ਪਿਛਲੇ 15 ਮਹੀਨੇ ਤੋਂ ਤਨਖਾਹ ਦੇ ਲਈ ਗ੍ਰਾਂਟ ਨੂੰ ਹਜੇ ਤੱਕ ਜਾਰੀ ਨਹੀਂ ਕੀਤਾ ਗਿਆ।ਉਨਹਾ ਕਿਹਾ ਕਿ ਗ੍ਰਾਂਟ ਨਾਂ ਦਿੱਤੇ ਜਾਣ ਕਾਰਨ 75 ਪ੍ਰਤੀਸ਼ਤ ਕਾਲਜ ਬੰਦ ਹੋਣ ਦੀ ਕਗਾਰ ਤੇ ਹਨ।ਉਨ੍ਹਾਂ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਮੰਗਾਂ ਨੂੰ ਹੱਲ ਨਾਂ ਕੀਤਾ ਗਿਆ ਤਾਂ ਆਊਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।ਉਨਹਾਂ ਕਿਹਾ ਕਿ ਸਰਕਾਰ ਇਸ ਸਬੰਧੀ ਜਲਦੀ ਧਿਆਨ ਦੇਵੇ।ਉਨ੍ਹਾਂ ਕਿਹਾ ਕਿ ਕਾਲਜਾ ਵਿੱਚ ਉਚ ਸਿਖਿਆਂ ਦਾ ਸਤਰ ਬਹੂਤ ਗਿਰ ਚੂੱਕਾ ਹੈ।ਇਸ ਮੌਕੇ ਤੇ ਸੈਕਟਰੀ ਬੀਬੀ ਯਾਦਵ, ਪ੍ਰਿੰਸੀਪਲ ਨਰਿੰਦਰ ਕੋਰ ਮਾਤਾ ਗੰਗਾਂ ਕਾਲਜ ਤਰਨ ਤਾਰਨ, ਰਜੇਸ਼ ਕੁਮਾਰ ਜਨਰਲ ਸੈਕਟਰੀ, ਪ੍ਰਿੰਸੀਪਲ ਸੁਰਿੰਦਰ ਕੁਮਾਰ ਕਾਲਜ ਖਡੂਰ ਸਾਹਿਬ, ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਡੀਏਵੀ ਕਾਲਜ ਅੰਮ੍ਰਿਤਸਰ, ਵਿੱਤ ਸੱਕਤਰ ਪੰਜਾਬ ਵੀਕੇ ਸਰੀਨ ਜਲੰਧਰ, ਰਾਜੀਵ ਸ਼ਰਮਾ, ਮਲਕੀਤ ਸਿੰਘ, ਬੀਬੀਕੇ ਡੀਏਵੀ ਕਾਲਜ ਪ੍ਰਿੰਸੀਪਲ ਨੀਲਮ ਕਾਮਰਾ, ਹਿੰਦੂ ਕਾਲਜ ਪਿ੍ਰੰਸੀਪਲ ਡਾ.ਪੀਕੇ ਸ਼ਰਮਾ ਅਤੇ ਹੋਰ ਪ੍ਰਿੰਸੀਪਲ, ਅਧਿਆਪਕ, ਕਰਮਚਾਰੀ ਹਾਜਰ ਸਨ।

Check Also

ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …

Leave a Reply