Monday, August 10, 2026

ਈ-ਆਟੋ ਦੀ ਪ੍ਰਮੋਸ਼ਨ ਲਈ ਈ-ਆਟੋ ਚਾਲਕਾਂ ਦੀ ਰੈਲੀ ਨੂੰ ਨਿਗਮ ਕਮਿਸ਼ਨਰ ਨੇ ਦਿਖਾਈ ਝੰਡੀ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਸੰਦੀਪ ਰਿਸ਼ੀ ਅਤੇ ਰਾਹੀ ਸਕੀਮ ਦੇ ਪ੍ਰਭਾਰੀ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ‘ਰਾਹੀ ਸਕੀਮ’ ਅਧੀਨ ਈ-ਆਟੋ ਦੀ ਪਰਮੋਸ਼ਨ ਲਈ ਈ-ਆਟੋ ਚਾਲਕਾਂ ਵਲੋਂ ਕੱਢੀ ਗਈ ਰੈਲੀ ਨੂੰ ਰਣਜੀਤ ਐਵੀਨਿਉ ਡੀ.ਬਲਾਕ ਤੋਂ ਰਵਾਨਾ ਕੀਤਾ ਗਿਆ।ਇਹ ਰੈਲੀ ਰਣਜੀਤ ਐਵਨਿਊ ਤੋਂ ਹੁੰਦੀ ਹੋਈ ਸ਼ਹਿਰ ਦੀਆ ਪ੍ਰਮੁੱਖ ਸੜਕਾਂ ਰਤਨ ਸਿੰਘ ਚੌਂਕ, ਟ੍ਰਿਲੀਅਮ ਮਾਲ, 4 ਐਸ.ਚੌਂਕ, ਹੁਸੈਨਪੁਰਾ ਸ਼ਰੀਫ਼ਪੁਰਾ, ਬੱਸ ਸਟੈਂਡ, ਗੋਲਡਨ ਗੇਟ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ, ਪੁਤਲੀਘਰ, ਛੇਹਰਟਾ ਤੋਂ ਹੁੰਦੀ ਹੋਈ ਇੰਡੀਆ ਗੇਟ ਵਿਖੇ ਸੰਪਨ ਹੋਈ।ਰੈਲੀ ਵਿੱਚ ਚੱਲ ਰਹੇ ਈ-ਆਟੋ ਚਾਲਕਾਂ ਨੇ ਕਿਹਾ ਕਿ ਉਹ ਈ-ਆਟੋ ਦੀ ਵਰਤੋਂ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਅਤੇ ਸਾਫ਼-ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਨ।
ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰੋਜਾਨਾ ਲੱਖਾਂ ਯਾਤਰੂ ਅਤੇ ਸ਼ਰਧਾਲੂ ਇਤਿਹਾਸਿਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ।ਉਹਨਾਂ ਵਲੋਂ ਕਿਸੇ ਵੀ ਜਗ੍ਹਾ ਤੇ ਜਾਣ ਲਈ ਸਥਾਨਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਆਟੋ ਦਾ ਇਕ ਪ੍ਰਮੁੱਖ ਸਥਾਨ ਹੈ।ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ‘ਰਾਹੀ’ ਸਕੀਮ ਲਿਆਂਦੀ ਗਈ ਹੈ।ਜਿਸ ਤਹਿਤ ਸਰਕਾਰ ਵਲੋਂ ਆਵਾਜਾਈ ਦੇ ਪ੍ਰਦੂਸ਼ਨ ਰਹਿਤ ਸਾਧਨਾਂ ਨੂੰ ਵਧਾਵਾ ਦੇਣ ਦੇ ਮੰਤਵ ਨਾਲ ਈ-ਆਟੋਜ਼ ਨੂੰ ਸੜਕਾਂ ‘ਤੇ ਉਤਾਰਿਆ ਗਿਆ ਹੈ।ਪੁਰਾਣਾ ਡੀਜ਼ਲ ਆਟੋ ਬਦਲ ਕੇ ਈ-ਆਟੋ ਅਪਨਾਉਣ ਵਾਲੇ ਚਾਲਕਾਂ ਨੂੰ 1.40 ਲੱਖ ਰੁਪਏ ਨਗਦ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਬੈਂਕਾਂ ਵਲੋਂ ਵੀ ਆਸਾਨ ਕਿਸ਼ਤਾਂ ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ।
ਕਮਿਸ਼ਨਰ ਰਿਸ਼ੀ ਨੇ ਸਾਰੇ ਡੀਜ਼ਲ ਆਟੌ ਚਾਲਕਾਂ, ਖਾਸ ਕਰਕੇ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਪੁਰਾਣੇ ਡੀਜ਼ਲ ਆਟੋ ਦੇ ਕੇ ਆਧੁਨਿਕ ਤਕਨੀਕ ਦੇ ਨਵੇਂ ਈ-ਆਟੋ ਅਪਣਾਉਣ ਅਤੇ ਨਗਦ ਸਬਸਿਡੀ ਦੇ ਨਾਲ-ਨਾਲ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਉਠਾਉਣ ਕਿਉਂਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਵਲੋਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਪੂਰਨ ਤੌਰ ‘ਤੇ ਬੰਦ ਕਰਨ ਲਈ ਕਿਸੇ ਵਕਤ ਵੀ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ।ਇਸ ਲਈ ਆਪਣੀ ਰੋਜ਼ੀ ਰੋਟੀ ਨੂੰ ਨਿਰਵਿਘਨ ਚਲਾਉਣ ਲਈ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾ ਲਈ ਜਾਵੇ।

 

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …