Wednesday, March 11, 2026

ਡੀ.ਏ.ਵੀ ਇੰਟਰਨੈਸ਼ਨਲ ਦੀ ਏਂਜਲ ਗੁਪਤਾ ਤੇ ਹਰਮੇਹਰ ਕੌਰ 97.8% ਅੰਕਾਂ ਨਾਲ ਸਕੂਲ਼ ‘ਚ ਅੱਵਲ

ਅੰਮ੍ਰਿਤਸਰ, 18 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ 2022-23 ਦੇ 371 ਵਿਦਿਆਰਥਆਂ ਨੇ ਦਸਵੀਂ ਬੋਰਡ ਦੀ ਪ੍ਰੀਖਿਆ ‘ਚ ਸਫਲ ਰਹੇ।ਏਂਜਲ ਗੁਪਤਾ ਅਤੇ ਹਰਮੇਹਰ ਕੌਰ ਨੇ 97.8% ਅੰਕਾਂ ਨਾਲ ਸਕੂਲ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ।ਕ੍ਰਿਸ਼ਨਾ ਗੁਪਤਾ 97.2% ਅੰਕਾਂ ਨਾਲ ਦੂਜਾ ਸਥਾਨ ਅਤੇ ਸਮਰੀਨ ਕੌਰ 97% ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।22 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 68 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ।
ਇਸ ਤੋਂ ਇਲਾਵਾ 3 ਵਿਦਿਆਰਥੀਆਂ ਨੇ ਅੰਗ੍ਰੇਜ਼ੀ ਵਿਸ਼ੇ ਵਿੱਚ 100 ਅੰਕ, 3 ਵਿਦਿਆਰਥੀਆਂ ਨੇ ਏ.ਆਈ ਵਿਸ਼ੇ ਵਿੱਚ 100 ਅੰਕ, 3 ਵਿਦਿਆਰਥੀਆਂ ਨੇ ਆਈ.ਟੀ ਵਿਸ਼ੇ ਵਿੱਚ 100 ਅੰਕ, 2 ਵਿਦਿਆਰਥੀਆਂ ਦੇ ਸਮਾਜਿਕ ਵਿਗਿਆਨ ਵਿਸ਼ੇ ‘ਚ 100 ਅੰਕ, 1 ਵਿਦਿਆਰਥੀ ਦੇ ਗਣਿਤ ਵਿਸ਼ੇ ‘ਚ 100 ਅੰਕ, 1 ਵਿਦਿਆਰਥੀ ਨੇ ਪੰਜਾਬੀ ਵਿਸ਼ੇ ‘ਚ 100 ਅੰਕ, 1 ਵਿਦਿਆਰਥੀ ਦੇ ਵਿਗਿਆ ਵਿਸ਼ੇ ‘ਚ 99 ਅੰਕ ਅਤੇ 1 ਵਿਦਿਆਰਥੀ ਨੇ ਹਿੱਦੀ ਵਿਸ਼ੇ ‘ਚ 99 ਅੰਕ ਹਾਸਲ ਕੀਤੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …